ਬਾਬਾ ਬਹਾਲ ਦਾਸ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਭਲਕੇ
ਬਾਬਾ ਬਹਾਲ ਦਾਸ ਜੀ ਦੀ 88ਵੀ ਬਰਸੀ ਮੌਕੇ ਸ਼ਰਧਾਂਜਲੀਆਂ ਸਮਾਗਮ 28 ਅਪ੍ਰੈਲ ਨੂੰ
Publish Date: Sun, 26 Apr 2026 04:57 PM (IST)
Updated Date: Mon, 27 Apr 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਫੱਤਾ : ਪਿੰਡ ਜੱਸੀ-ਪੌ-ਵਾਲੀ ਵਿਖੇ ਬਠਿੰਡਾ ਤਲਵੰਡੀ ਸਾਬੋ ਰੋਡ ਤੇ ਸੰਤ ਬਾਬਾ ਬਹਾਲ ਦਾਸ ਦੀ 88ਵੀ ਬਰਸੀ ’ਤੇ ਵਿਸ਼ੇਸ਼ ਪ੍ਰੋਗਰਾਮ 28 ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ। ਮਹੰਤ ਵਿਵੇਕਾਨੰਦ ਜੀ ਪ੍ਰਧਾਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ ਉਦਾਸੀਨ ਆਸ਼ਰਮ ਡੇਰਾ ਜੱਸੀ ਪੌ ਵਾਲੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ 2 ਅਪ੍ਰੈਲ ਦਿਨ ਵੀਰਵਾਰ ਤੋਂ ਸ੍ਰੀ ਅਖੰਡ ਪਾਠਾਂ ਦੀ ਲੜੀ ਦਾ ਆਰੰਭ ਹੋ ਚੁੱਕਿਆ ਹੈ। ਸ੍ਰੀ ਅਖੰਡ ਪਾਠਾਂ ਦੇ ਭੋਗ 28 ਅਪ੍ਰੈਲ 202 6ਦਿਨ ਮੰਗਲਵਾਰ ਨੂੰ ਪਾਏ ਜਾ ਰਹੇ ਹਨ। ਇਸ ਮੌਕੇ ਸਮੂਹ ਨਗਰ ਜੱਸੀ-ਪੌ-ਵਾਲੀ, ਬਠਿੰਡਾ, ਫ਼ੂਸ ਮੰਡੀ ਕਟਾਰ ਸਿੰਘ ਵਾਲਾ ਤੇ ਹੋਰਨਾਂ ਇਲਾਕਿਆਂ ਤੋਂ ਮਹਾਂਪੁਰਖਾਂ ਦੇ ਪਰਮ ਸੇਵਕ ਸੰਗਤਾਂ ਦੇ ਰੂਪ ’ਚ ਸ਼ਾਮਲ ਹੋਣਗੇ। ਇਸ ਮੌਕੇ ਬਾਬਾ ਬਹਾਲ ਦਾਸ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੱਖ ਵੱਖ ਸਾਧੂ ਮਹਾਤਮਾ ਮਹੰਤ ਵੀਰਮ ਦਾਸ ਜੀ ਜੋਧਪੁਰ ਵਾਲੇ, ਸੰਤ ਸੁਦਾਮਾ ਨੰਦ, ਸੰਤ ਬਸੰਤ ਮੁਨੀ, ਸੰਤ ਵਿਕਰਮ ਦਾਸ, ਸੰਤ ਅਵਤਾਰ ਦਾਸ ਆਦਿ ਸ਼ਾਮਲ ਹੋਣਗੇ। ਇਸ ਮੌਕੇ ਸਮੂਹ ਸੰਗਤਾਂ ਲਈ ਲੰਗਰ ਵੀ ਲਗਾਏ ਜਾਣਗੇ।