ਖੇਤ ’ਚ ਕੰਮ ਕਰਨ ਵੇਲੇ ਕਰੰਟ ਲੱਗਣ ਨਾਲ ਇਕ ਦੀ ਮੌਤ
ਖੇਤ ਵਿੱਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ
Publish Date: Sat, 25 Apr 2026 06:13 PM (IST)
Updated Date: Sun, 26 Apr 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਫੱਤਾ : ਪਿੰਡ ਕੋਟਸ਼ਮੀਰ ਵਿਖੇ ਖੇਤ ਵਿੱਚ ਚਿਣਾਈ ਦੇ ਕੰਮ ਦੌਰਾਨ ਇਕ ਵਿਅਕਤੀ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਲਜੀਤ ਕੌਰ ਪਤਨੀ ਬੰਸੀ ਸਿੰਘ ਵਾਸੀ ਕੋਟਸ਼ਮੀਰ ਨੇ ਪੁਲਿਸ ਚੌਕੀ ਵਿੱਚ ਬਿਆਨ ਦਰਜ ਕਰਵਾਇਆ ਕਿ ਜਗਜੀਤ ਸਿੰਘ ਪੁੱਤਰ ਜਗਰੂਪ ਸਿੰਘ ਆਪਣੇ ਖੇਤ ਵਿੱਚ ਕਮਰਾ ਤਿਆਰ ਕਰਵਾ ਰਿਹਾ ਸੀ। ਇਸ ਦੌਰਾਨ ਉਸਦਾ ਲੜਕਾ ਬਿੰਦਰ ਸਿੰਘ ਪੁੱਤਰ ਬੰਸੀ ਸਿੰਘ ਮਿਸਤਰੀ ਨਾਲ ਮਜ਼ਦੂਰੀ ਕਰ ਰਿਹਾ ਸੀ। ਕੰਮ ਕਰਦੇ ਸਮੇਂ ਅਚਾਨਕ ਬਿਜਲੀ ਦਾ ਕਰੰਟ ਲੱਗਣ ਕਾਰਨ ਬਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਮਾਤਾ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।