ਬਾਬਾ ਬਹਾਲ ਦਾਸ ਦੀ 88ਵੀ ਬਰਸੀ 28 ਅਪ੍ਰੈਲ ਨੂੰ
ਬਾਬਾ ਬਹਾਲ ਦਾਸ ਜੀ ਦੀ 88ਵੀ ਬਰਸੀ ਮੌਕੇ ਸ਼ਰਧਾਂਜਲੀਆਂ ਸਮਾਗਮ 28 ਅਪ੍ਰੈਲ ਨੂੰ।
Publish Date: Sat, 25 Apr 2026 06:04 PM (IST)
Updated Date: Sun, 26 Apr 2026 04:11 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪਿੰਡ ਜੱਸੀ -ਪੌ-ਵਾਲੀ ਵਿਖੇ ਬਠਿੰਡਾ ਤਲਵੰਡੀ ਸਾਬੋ ਰੋਡ ਤੇ ਸੰਤ ਬਾਬਾ ਬਹਾਲ ਦਾਸ ਜੀ ਦੀ 88ਵੀਂ ਬਰਸੀ ਤੇ ਵਿਸ਼ੇਸ਼ ਪ੍ਰੋਗਰਾਮ 28 ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ। ਮਹੰਤ ਵਿਵੇਕਾਨੰਦ ਜੀ ਪ੍ਰਧਾਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ ਉਦਾਸੀਨ ਆਸ਼ਰਮ ਡੇਰਾ ਜੱਸੀ-ਪੌ-ਵਾਲੀ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਦੀ ਤਰ੍ਹਾਂ 2ਅਪਰੈਲ 2026ਦਿਨ ਵੀਰਵਾਰ ਤੋਂ ਸ੍ਰੀ ਅਖੰਡ ਪਾਠਾਂ ਦੀ ਲੜੀ ਦਾ ਸ਼ੁਰੂ ਹੋ ਚੁੱਕੀ ਹੈ। ਸ੍ਰੀ ਆਖੰਡ ਪਾਠਾਂ ਦੇ ਭੋਗ 28 ਅਪ੍ਰੈਲ 2026 ਦਿਨ ਮੰਗਲਵਾਰ ਨੂੰ ਪਾਏ ਜਾ ਰਹੇ ਹਨ। ਇਸ ਮੌਕੇ ਸਮੂਹ ਨਗਰ ਜੱਸੀ-ਪੌ-ਵਾਲੀ, ਬਠਿੰਡਾ, ਫ਼ੂਸ ਮੰਡੀ ਕਟਾਰ ਸਿੰਘ ਵਾਲਾ ਤੇ ਹੋਰਨਾਂ ਇਲਾਕਿਆਂ ਤੋਂ ਮਹਾਂ ਪੁਰਖਾਂ ਦੇ ਪਰਮ ਸੇਵਕ ਸੰਗਤਾਂ ਦੇ ਰੂਪ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਬਾਬਾ ਬਹਾਲ ਦਾਸ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵੱਖ ਵੱਖ ਸਾਧੂ ਮਹਾਤਮਾ ਮਹੰਤ ਵੀਰਮ ਦਾਸ ਜੀ ਜੋਧਪੁਰ ਵਾਲੇ, ਸੰਤ ਸੁਦਾਮਾ ਨੰਦ, ਸੰਤ ਬਸੰਤ ਮੁਨੀ, ਸੰਤ ਵਿਕਰਮ ਦਾਸ, ਸੰਤ ਅਵਤਾਰ ਦਾਸ ਜੀ ਆਦਿ ਸ਼ਾਮਲ ਹੋਣਗੇ। ਇਸ ਮੌਕੇ ਤੇ ਸਮੂਹ ਸੰਗਤ ਲਈ ਲੰਗਰ ਵੀ ਲਗਾਏ ਜਾਣਗੇ।