ਪੰਜਾਬ ਤੇ ਪੰਥ ਦੀ ਚੜ੍ਹਦੀ ਕਲਾ ਲਈ ਅਕਾਲੀ ਦਲਾਂ ’ਚ ਏਕਤਾ ਸ਼ਲਾਘਾਯੋਗ : ਗਿੱਲ ਪੱਤੀ
ਪੰਜਾਬ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਕਾਲੀ ਦਲਾਂ ਵਿਚ ਏਕਤਾ ਸ਼ਲਾਘਾਯੋਗ ਕਦਮ : ਗਿੱਲ ਪੱਤੀ
Publish Date: Sat, 25 Apr 2026 05:50 PM (IST)
Updated Date: Sun, 26 Apr 2026 04:10 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਥ ਤੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਕਾਲੀ ਦਲ ਪੁਨਰ ਸੁਰਜੀਤ ਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਕੀਤੀ ਏਕਤਾ ਇਕ ਸ਼ਲਾਘਾਯੋਗ ਉੱਦਮ ਹੈ। ਇਸ ਸਬੰਧੀ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੀ ਮੀਟਿੰਗ ’ਚ ਪਾਰਟੀ ਦੇ ਬੁਲਾਰੇ ਤੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲ ਪੱਤੀ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੇ ਗਏ ਹੁਕਮ ਦੀ ਭਾਵਨਾ ਸੀ ਕਿ ਪੰਥ ਦੀ ਰਾਜਨੀਤਕ ਸ਼ਕਤੀ ਨੂੰ ਇਕੱਠਾ ਕੀਤਾ ਜਾਵੇ। ਇਸ ਉਪਰੰਤ ਪੰਥਕ ਸੋਚ ਇਕੱਠਾ ਕਰਕੇ ਅਗਲੀ ਲੜਾਈ ਦੀ ਤਿਆਰੀ ਲਈ ਯਤਨ ਕੀਤੇ ਜਾਣ। ਮੀਟਿੰਗ ’ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਅਤੇ ਪੰਥਕ ਦ੍ਰਿਸ਼ਟੀਕੋਣ ਤੋਂ ਸਿਆਸਤ ਕਰ ਰਹੀਆਂ ਸਮੁੱਚੀਆਂ ਧਿਰਾਂ ਨੂੰ ਇਕ ਸਾਂਝਾ ਮੰਚ ਉਸਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਸੁਰਜੀਤ ਸਿੰਘ ਬੋਪਾਰਾਏ, ਭੁਪਿੰਦਰ ਸਿੰਘ ਸੇਮਾ ਮੈਂਬਰ ਵਰਕਿੰਗ ਕਮੇਟੀ, ਰਾਜਵਿੰਦਰ ਸਿੰਘ ਰਾਣਾ ਸੀਨੀਅਰ ਮੀਤ ਪ੍ਰਧਾਨ, ਬਿਕਰਮ ਸਿੰਘ ਧਿੰਗੜ, ਬਲਜਿੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ), ਡਾ. ਭੁਪਿੰਦਰ ਸਿੰਘ ਜਨਰਲ ਸਕੱਤਰ, ਦੀਵਾਨ ਸਿੰਘ ਡਿੱਖ ਮੀਤ ਪ੍ਰਧਾਨ,ਬੀਬੀ ਗੁਰਮਿੰਦਰ ਕੌਰ ਢਿੱਲੋਂ, ਪਰਮਜੀਤ ਕੌਰ, ਬਲਵੀਰ ਕੌਰ, ਐਡਵੋਕੇਟ ਰਮਨਦੀਪ ਸਿੰਘ, ਹਰਪ੍ਰੀਤ ਸਿੰਘ, ਬਾਬੂ ਸਿੰਘ ਰੋਮਾਣਾ, ਗੁਰਮੀਤ ਸਿੰਘ ਰਾਠੌਰ, ਗੁਰਜੰਟ ਸਿੰਘ ਬਹਿਮਣ,ਜਸਮੇਲ ਸਿੰਘ ਗਹਿਰੀ, ਰਣਜੀਤ ਸਿੰਘ ਬੇਗਾ, ਸੁਰਿੰਦਰ ਸਿੰਘ ਜੋਧਪੁਰ, ਜਸਵਿੰਦਰ ਢਿੱਲੋਂ (ਸਾਰੇ ਸਰਕਲ ਪ੍ਰਧਾਨ,) ਜਥੇਦਾਰ ਕਿਰਪਾਲ ਸਿੰਘ, ਬਖਸ਼ੀਸ਼ ਸਿੰਘ ਪ੍ਰਧਾਨ ਐਸਸੀ ਵਿੰਗ ਆਦਿ ਮੌਜੂਦ ਸਨ।