ਗੁਰੂ ਕਾਸ਼ੀ ’ਵਰਸਿਟੀ ਤੇ ਐੱਲਐਂਡਟੀ ਐਜ਼ੂਟੈਕ ਵਿਚਾਲੇ ਦੁਵੱਲਾ ਸਮਝੌਤਾ
ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਐੱਲਐਂਡਟੀ ਐਜ਼ੂਟੈਕ ਵਿਚਕਾਰ ਦੁਵੱਲਾ ਸਮੌਝਤਾ
Publish Date: Sat, 25 Apr 2026 05:14 PM (IST)
Updated Date: Sun, 26 Apr 2026 04:08 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਉਦਯੋਗਿਕ ਤੇ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਮੇਂ ਦੇ ਹਾਣ ਦਾ ਬਣਾਉਣ ਲਈ ਸਾਈਬਰ ਸੁਰੱਖਿਆ ਆਧਰਿਤ ਬੀਟੈਕ ਐਂਡ ਬੀਸੀਏ ਪ੍ਰੋਗਰਾਮ ਸ਼ੁਰੂ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਐੱਲਐਡਟੀ ਐਜ਼ੂਟੈਕ ਵੱਲੋਂ ਦੁਵੱਲਾ ਸਮੌਝਤਾ ਸਹੀਬੱਧ ਕੀਤਾ ਗਿਆ। ਇਹ ਸਮੌਝਤਾ ਜੀਕੇਯੂ ਵੱਲੋਂ ਚਾਂਸਲਰ ਗੁਰਲਾਭ ਸਿੰਘ ਸਿੱਧੂ, ਪ੍ਰੋ. ਵਾਈਸ ਚਾਂਸਲਰ, ਡਾ. ਪੀਯੂਸ਼ ਵਰਮਾ ਅਤੇ ਐੱਲਐਂਡਟੀ. ਐਜ਼ੂਟੈਕ ਵੱਲੋਂ ਡਾ. ਪਰਵੀਨ ਦੁਆਰਾ ਹਸਤਾਖਾਰਿਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਇੰਜੀ. ਸੁਖਵਿੰਦਰ ਸਿੰਘ, ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮੌਝਤੇ ਬਾਰੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਸਿੱਧੂ ਨੇ ਕਿਹਾ ਕਿ ਉਦਯੋਗਾਂ ਦੀ ਲੋੜ ਅਨੁਸਾਰ ਪਾਠਕ੍ਰਮ ਡਿਜ਼ਾਇਨ ਕਰਨ ਲਈ ਵਿੱਦਿਅਕ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਸਹਿਯੋਗ ਹੋਣਾ ਜ਼ਰੂਰੀ ਹੈ ਤੇ ਕਿਹਾ ਕਿ ਇਹ ਸਮੌਝਤਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਹੁਨਰ ਕਾਰਨ ਰੁਜ਼ਗਾਰ ਹਾਸਲ ਕਰਨ ਵਿਚ ਸਹਾਈ ਹੋਵੇਗਾ। ਡਾ. ਵਰਮਾ ਨੇ ਸਮੌਝਤੇ ਨੂੰ ਅਕਾਦਮਿਕ ਅਤੇ ਉਦਯੋਗਿਕ ਖੇਤਰ ਦੇ ਪਾੜੇ ਨੂੰ ਪੂਰਨ ਦਾ ਇਕ ਲਾਭਦਾਇਕ ਸਾਧਨ ਦੱਸਿਆ। ਵਰਸਿਟੀ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ, ਉਨ੍ਹਾਂ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ। ਡੀਨ ਅਕਾਦਮਿਕ ਡਾ. ਖਾਨ ਨੇ ਕਿਹਾ ਕਿ ਵਰਸਿਟੀ ਅਕਾਦਮਿਕ ਉਤੱਮਤਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਇਸ ਲਈ ਇਹ ਸਮੌਝਤਾ ਵਰਸਿਟੀ ਅਤੇ ਐੱਲਐਂਡਟੀ ਐਜ਼ੂਟੈਕ ਵੱਲੋਂ ਅਕਾਦਮਿਕ ਉੱਚ ਗੁਣਵੱਤਾ ਨੂੰ ਅਗਾਂਹ ਵੱਲ ਲੈ ਕੇ ਜਾਏਗਾ, ਜੋ ਵਿਦਿਆਰਥੀਆਂ ਲਈ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰੇਗਾ। ਐੱਲਐਂਡਟੀ ਦੇ ਪ੍ਰਤੀਨਿਧੀਆਂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਾਈਬਰ ਸੁਰੱਖਿਆ ਆਧੁਨਿਕ ਡਿਜ਼ੀਟਲ ਦੁਨੀਆਂ ਲਈ ਵੱਡੀ ਚੁਣੌਤੀ ਹੈ। ਇਸ ਲਈ ਦੋਹਾਂ ਧਿਰਾਂ ਵੱਲੋਂ ਕੀਤਾ ਗਿਆ ਇਹ ਸਮੌਝਤਾ ਇਸ ਖੇਤਰ ਵਿਚ ਨਵੇਂ ਰਾਹ ਖੋਲੇਗਾ। ਉਨ੍ਹਾਂ ਇਸ ਨੂੰ ਅਗਾਂਹਵਧੂ ਪਹਿਲ ਕਦਮੀ ਦੱਸਦੇ ਹੋਏ ਕਿਹਾ ਕਿ ਵਿਦਿਆਰਥੀ ਇਸ ਖੇਤਰ ਵਿੱਚ ਕੈਰੀਅਰ ਤਿਆਰ ਕਰ ਸਕਦੇ ਹਨ।