ਗਰਭਵਤੀਆਂ ਲਈ ਲਾਇਆ ਜਾਂਚ ਕੈਂਪ
ਗਰਭਵਤੀ ਔਰਤਾਂ ਲਈ ਜਾਂਚ ਕੈਂਪ ਲਾਇਆ
Publish Date: Sat, 25 Apr 2026 05:06 PM (IST)
Updated Date: Sun, 26 Apr 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਹਤ ਵਿਭਾਗ ਬਠਿੰਡਾ ਵੱਲੋਂ ਜ਼ਿਲ੍ਹੇ ਅਧੀਨ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਪ੍ਰਧਾਨ ਮੰਤਰੀ ਮਾਤ੍ਰਿਤਵ ਸੁੱਰਖਿਆ ਅਭਿਆਨ ਤਹਿਤ ਗਰਭਵਤੀ ਔਰਤਾਂ ਦੇ ਜਾਂਚ ਕੈਂਪ ਲਗਾਏ ਗਏ। ਇਹ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤ੍ਰਿਤਵ ਸੁੱਰਖਿਆ ਅਭਿਆਨ ਤਹਿਤ ਗਰਭਵਤੀ ਔਰਤਾਂ ਦੇ ਜ਼ਰੂਰੀ ਜਾਂਚ, ਟੈਸਟ, ਖੂਨ ਦੀ ਜਾਂਚ ਅਤੇ ਸ਼ੂਗਰ ਟੈਸਟ ਆਦਿ ਮੁਫਤ ਕੀਤੇ ਜਾਂਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾਕਟਰ ਸੁਖਜਿੰਦਰ ਗਿੱਲ ਨੇ ਦੱਸਿਆ ਕਿ ਔਰਤਾਂ ਦੇ ਮਾਹਿਰ ਡਾਕਟਰ ਵੱਲੋਂ ਇਨ੍ਹਾਂ ਸਪੈਸ਼ਲ ਕੈਂਪਾ ਦੌਰਾਨ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਜਲਦੀ ਪਛਾਣ ਕਰਕੇ ਸੁਰੱਖਿਅਤ ਜਣੇਪਾ ਹੋਣ ਲਈ ਉਚ ਹਸਪਤਾਲ ਵਿਚ ਮਾਹਿਰ ਡਾਕਟਰ ਤਾਇਨਾਤ ਕੀਤੇ ਗਏ ਹਨ। ਹਾਈ ਰਿਸਕ ਗਰਭਵਤੀ ਔਰਤਾਂ ਦੀ ਪਹਿਚਾਣ ਕਰਕੇ ਉਚੇਰੀ ਸਿਹਤ ਸੰਸਥਾਵਾਂ ਵਿਚ ਭੇਜਿਆ ਜਾਂਦਾ ਹੈ। ਗਰਭਵਤੀ ਔਰਤਾਂ ਦੇ ਚਾਰ ਜ਼ਰੂਰੀ ਚੈਕ ਅੱਪ ਕਰਵਾਉਣ ਨਾਲ ਜਣੇਪੇ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਅਤੇ ਜੱਚਾ ਬੱਚਾ ਦੀ ਮੌਤ ਦਰ ਨੂੰ ਘੱਟ ਕਰਨ ਵਿੱਚ ਮੱਦਦ ਮਿਲੇਗੀ। ਖ਼ਤਰੇ ਦੇ ਚਿੰਨ੍ਹਾਂ ਅਤੇ ਨਾਰਮਲ ਡਿਲਿਵਰੀ ਲਈ ਸਿਹਤ ਸੰਸਥਾ ਦੀ ਪਲਾਨ ਕੀਤਾ ਜਾਂਦਾ ਹੈ। ਇਸ ਚੈੱਕਅਪ ਲਈ ਆਈਆਂ ਯੋਗ ਗਰਭਵਤੀ ਔਰਤਾਂ ਨੂੰ ਜੱਚਾ ਬੱਚਾ ਕਾਰਡ ਵਿਚ ਦਰਜ ਜਾਣਕਾਰੀ ਰਾਹੀਂ ਗਰਭ ਸਮੇਂ ਹੋਣ ਵਾਲੀਆਂ ਮੁਸ਼ਕਲਾਂ ਅਤੇ ਬੱਚੇ ਦੀ ਸੰਭਾਲ ਬਾਰੇ ਅਤੇ ਖੂਨ ਦੀ ਮਾਤਰਾ ਪੂਰੀ ਰੱਖਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।