ਦਸਵੀ ’ਚ ਮੱਲਾਂ ਮਾਰਨ ਵਾਲੇ ਸਨਮਾਨਿਤ
ਮਹਿੰਦਰਾ ਪਬਲਿਕ ਸਕੂਲ ਦਾ ਦਸਵੀ ਜਮਾਤ ਦਾ ਨਤੀਜਾ 100 ਫੀਸਦੀ ਰਿਹਾ
Publish Date: Sun, 19 Apr 2026 06:38 PM (IST)
Updated Date: Mon, 20 Apr 2026 04:07 AM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ ਸੀਬੀਐੱਸਈ ਦੁਆਰਾ ਦਸਵੀ ਜਮਾਤ ਦੇ ਐਲਾਨੇ ਨਤੀਜੇ ਵਿਚ ਨੇੜਲੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਮਹਿੰਦਰਾ ਪਬਲਿਕ ਸਕੂਲ ਵਿਖੇ ਜਮਾਤ ਦਸਵੀ ਦਾ ਨਤੀਜਾ ਸ਼ਾਨਦਾਰ ਰਿਹਾ। ਜਮਾਤ ਦਸਵੀ ਵਿੱਚੋ ਪੁਜ਼ੀਸ਼ਨਾ ਹਾਸਲ ਕਰਨ ਵਾਲੇ ਵਿਦਪਆਰਥੀਆਂ ਦਾ ਸਕੂਲ ਮੈਨੇਜਮੈਟ ਵੱਲੋਂ ਸਨਮਾਨ ਕੀਤਾ ਗਿਆ। ਦਸਵੀਂ ਜਮਾਤ ਦੀ ਵਿਦਿਆਰਥਣ ਨਵਨੀਤ ਕੌਰ ਨੇ 93 ਫੀਸਦੀ, ਨੂਰਪ੍ਰੀਤ ਕੌਰ ਨੇ 90 ਫੀਸਦੀ ,ਕੋਮਲਪ੍ਰੀਤ ਕੌਰ ਨੇ 85 ਫੀਸਦੀ, ਪੁਨੀਤ ਕੌਰ ਨੇ 85 ਫੀਸਦੀ, ਅਵਨੀਤ ਕੌਰ ਸਿੱਧੂ ਨੇ 84 ਫੀਸਦੀ, ਦਿਲਜੋਤ ਕੌਰ ਨੇ 83 ਫੀਸਦੀ, ਮਨਜੋਤ ਸਿੰਘ ਨੇ 83 ਫੀਸਦੀ ਅਤੇ ਪ੍ਰਭਲੀਨ ਕੌਰ ਨੇ 83 ਫੀਸਦੀ ਨੰਬਰ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਦੇ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਭਲੇਰਿਆ, ਡਾਇਰੈਕਟ ਮੈਡਮ ਜਸਪਿੰਦਰ ਕੌਰ,ਪ੍ਰਿੰਸੀਪਲ ਮੈਡਮ ਰਾਧਾ ਰਾਣੀ ਅਤੇ ਸਕੂਲ ਦੀ ਮੈਨੇਜਮੈਟ ਨੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।