ਹਰਗੋਬਿੰਦ ਸਕੂਲ ’ਚ ਕਰਵਾਈ ਇਨਵੈਸਚਰ ਸੈਰੇਮਨੀ
ਗੁਰੂ ਹਰਗੋਬਿੰਦ ਸਕੂਲ ਵਿਚ ਇਨਵੈਸਚਰ ਸੈਰੇਮਨੀ ਸਮਾਗਮ ਕਰਵਾਇਆ
Publish Date: Sun, 19 Apr 2026 06:36 PM (IST)
Updated Date: Mon, 20 Apr 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼੍ਰੀ ਗੁਰੂ ਹਰਗੋਬਿੰਦ ਸਕੂਲ ਵਿਚ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਦੇ ਭਵਿੱਖ ਦੇ ਨੇਤਾ ਬਣਨ ਲਈ ਅਤੇ ਉਨ੍ਹਾਂ ਵਿਚ ਅਨੁਸ਼ਾਸ਼ਨ ਦੀ ਭਾਵਨਾ ਨੂੰ ਹੋਰ ਦ੍ਰਿੜ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਨਵੈਸਚਰ ਸੈਰੇਮਨੀ ਕਰਵਾਈ ਗਈ। ਇਸ ਮੌਕੇ ਚੁਣੇ ਹੋਏ ਵਿਦਿਆਰਥੀਆਂ ਨੂੰ ਬੈਜ ਅਤੇ ਸੈਸ਼ ਪਹਿਨਾਏ ਗਏ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤਕਸੀਮ ਕੀਤੀਆਂ। ਪ੍ਰੋਗਰਾਮ ਦਾ ਅਗਾਜ਼ ਪ੍ਰਿੰਸੀਪਲ ਅਤੇ ਮੈਨੇਜਮੇਂਟ ਨੇ ਰਸਮੀ ਜੋਤ ਜਲਾ ਕੇ ਕੀਤਾ। ਪ੍ਰਿੰਸੀਪਲ ਮੈਡਮ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਬੈਜ ਅਤੇ ਸੈਸ਼ ਪਾਏ ਅਤੇ ਵੱਖ ਵੱਖ ਹਾਊਸ ਦੇ ਬੱਚਿਆਂ ਨੇ ਮਾਰਚ ਪਾਸਟ ਕਰਦੇ ਹੋਏ ਪ੍ਰਿੰਸੀਪਲ ਮੈਡਮ ਅਤੇ ਮੈਨੇਜਮੇਂਟ ਨੂੰ ਸਲਾਮੀ ਦਿੱਤੀ। ਨਵੇਂ ਹੈੱਡ ਬੁਆਏ ਅਵਨੀਤ ਸਿੰਘ (12ਵੀ ਕਾਮਰਸ) ਤੇ ਹੈੱਡ ਗਰਲ ਨਮਜੋਤ ਕੌਰ (12ਵੀ ਆਰਟਸ) ਨਿਯੁਕਤ ਕੀਤੇ ਗਏ। ਬਲਿਊ ਹਾਊਸ ਵਿਚ ਪੁਖਰਾਜ ਸਿੰਘ (11ਵੀਂ ਕਾਮਰਸ) ਅਤੇ ਮਨਰਾਜਪ੍ਰੀਤ ਕੌਰ ਬਰਾੜ ( ਬਾਰਵੀ ਮੈਡੀਕਲ), ਗ੍ਰੀਨ ਹਾਊਸ ਵਿਚ ਅਰਮਾਨਪ੍ਰੀਤ ਸਿੰਘ (12ਵੀ ਮੈਡੀਕਲ) ਤੇ ਸੁਖਮਨ ਸਿੰਘ (ਬਾਰ੍ਹਵੀਂ ਆਰਟਸ), ਰੈਡ ਹਾਊਸ ਵਿੱਚ ਭਗਵੰਤ ਸਿੰਘ (12ਵੀ ਆਰਟਸ) ਤੇ ਅਵਨੀਤ ਕੌਰ (12ਵੀ ਮੈਡੀਕਲ), ਯੈਲੋ ਹਾਊਸ ਵਿਚ ਜਸਦੀਪ ਸਿੰਘ ( 12ਵੀ ਕਾਮਰਸ) ਅਤੇ ਅਰਸ਼ਪ੍ਰੀਤ ਸਿੰਘ (12ਵੀ ਆਰਟਸ) ਦੇ ਵਿਦਿਆਰਥੀ ਕੈਪਟਨ ਚੁਣੇ। ਸਕੂਲ ਦੇ ਚੇਅਰਮੈਨ ਸੁਖਜਿੰਦਰ ਸਿੰਘ ਨੇ ਬੱਚਿਆਂ ਦੀ ਮਿਹਨਤ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਅੱਗੇ ਤੋਂ ਹੋਰ ਵੀ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ। ਇਸ ਮੌਕੇ ਸਾਰੇ ਵਿਦਿਆਰਥੀਆਂ ਨੇ ਸਹੁੰ ਚੁੱਕ ਸਮਾਗਮ ’ਚ ਹਿੱਸਾ ਲਿਆ ਕਿ ਉਹ ਅਨੁਸ਼ਾਸ਼ਨ ਬਣਾਈ ਰੱਖਣ ਵਿਚ ਹੋਰ ਯੋਗਦਾਨ ਪਾਉਣਗੇ। ਇਸੇ ਤਰ੍ਹਾਂ ਖੇਡਾਂ ਵਿਚ ਵੀ ਖੇਡ ਭਾਵਨਾ ਨੂੰ ਬਣਾਈ ਰੱਖਣਗੇ। ਇਸ ਮੌਕੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਫਰਜਾਂ ਪ੍ਰਤੀ ਜਾਗਰੂਕ ਕੀਤਾ।