‘ਆਪ’ ਦੇ ਆਗੂ ਕੁਲਵੰਤ ਸਿੱਧੂ ਬਣੇ ਬਲਾਕ ਕੋਆਰਡੀਨੇਟਰ
ਆਪ ਆਗੂ ਕੁਲਵੰਤ ਸਿੱਧੂ ਬਲਾਕ ਕੋਆਰਡੀਨੇਟਰ ਨਿਯੁਕਤ
Publish Date: Sat, 18 Apr 2026 07:32 PM (IST)
Updated Date: Sun, 19 Apr 2026 04:15 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਪਿੰਡ ਕੋਠੇ ਰੱਥੜੀਆਂ( ਮਹਿਰਾਜ ) ਦੇ ਵਸਨੀਕ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਸਿੱਧੂ ਨੂੰ ਆਪ ਪਾਰਟੀ ਵੱਲੋਂ ਬਲਾਕ ਕਿਸਾਨ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕੁਲਵੰਤ ਸਿੰਘ ਸਿੱਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਿਯੁਕਤੀ ਉਨ੍ਹਾਂ ਦੀ ਲਗਾਤਾਰ ਕੀਤੀ ਜਾ ਰਹੀ ਮਿਹਨਤ ਅਤੇ ਪਾਰਟੀ ਪ੍ਰਤੀ ਨਿਭਾਏ ਜਾ ਰਹੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਸਿੱਧੂ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਬਖ਼ੂਬੀ ਨਿਭਾਉਂਦੇ ਹੋਏ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਉਚੇ ਪੱਧਰ ‘ਤੇ ਉਠਾਉਣਗੇ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਕੁਲਵੰਤ ਸਿੰਘ ਸਿੱਧੂ ਨੇ ਪਾਰਟੀ ਹਾਈਕਮਾਂਡ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਪੂਰੀ ਨਿਸ਼ਠਾ ਨਾਲ ਨਿਭਾਉਂਦੇ ਹੋਏ ਕਿਸਾਨ ਭਾਈਚਾਰੇ ਦੀ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਨਿਰਮਲ ਸਿੰਘ ਨਿੰਮਾ ਬਲਾਕ ਪ੍ਰਧਾਨ, ਗੁਰਨੈਬ ਸਿੰਘ ਪੰਚ, ਗੁਰਪ੍ਰੀਤ ਸਿੰਘ ਅਗਾਂਹਵਧੂ ਕਿਸਾਨ, ਗੁਰਪ੍ਰੀਤ ਸਿੰਘ ਕਿਸਾਨ ਵਿੰਗ ਮਹਿਰਾਜ, ਯੋਧਾ ਮਹਿਰਾਜ ਸੀਨੀਅਰ ਆਗੂ, ਨਵਦੀਪ ਸਿੰਘ ਨੀਟਾ, ਗੁਰਚਰਨ ਸਿੰਘ ਸੀਨੀਅਰ ਯੂਥ ਆਗੂ, ਬਲਵੀਰ ਸਿੰਘ ਸਰਪੰਚ ਟੱਲਵਾਲੀ, ਬਲਜਿੰਦਰ ਸਿੰਘ ਘੀਨਾ, ਸੁਖਜਿੰਦਰ ਸਿੰਘ ਸੋਨੀ ਸਰਪੰਚ, ਬਾਬੂ ਸਿੰਘ ਸਰਪੰਚ, ਚੇਅਰਮੈਨ ਦਰਸ਼ਨ ਸਿੰਘ ਸੋਹੀ, ਹੈਪੀ ਸਰਪੰਚ ਮਹਿਰਾਜ ਖੁਰਦ, ਹਰਬੰਸ ਸਿੰਘ ਮਿਸਤਰੀ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈਆਂ ਦਿੱਤੀਆਂ।