ਸੰਦੀਪ ਆਕਲੀਆ ਤੀਜੀ ਵਾਰ ਬਣੇ ਪ੍ਰਧਾਨ
ਸੰਦੀਪ ਆਕਲੀਆ ਤੀਜੀ ਵਾਰ ਬਣੇ ਬਲਾਕ ਪ੍ਰਧਾਨ
Publish Date: Sat, 18 Apr 2026 06:54 PM (IST)
Updated Date: Sun, 19 Apr 2026 04:13 AM (IST)
ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ, ਗੋਨਿਆਣਾ : ਜ਼ਿਲ੍ਹਾ ਬਠਿੰਡਾ ਦਿਹਾਤੀ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦੀ ਨਿਯੁਕਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਕਾਂਗਰਸ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕੀਤੀ। ਇਸ ਵਿਚ ਵਿੱਚ ਹਲਕਾ ਭੁੱਚੋ ਦੇ ਬਲਾਕ ਗੋਨਿਆਣਾ ਦੇ ਸੰਦੀਪ ਸਿੰਘ ਆਕਲੀਆਂ ਨੂੰ ਤੀਜੀ ਵਾਰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੰਦੀਪ ਸਿੰਘ ਦੀ ਨਿਯੁਕਤੀ ਪਹਿਲਾਂ 2019 ਵਿੱਚ ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕੀਤੀ ਸੀ। 2022 ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੁਣ 2026 ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੇ ਕੀਤੀ। ਸੰਦੀਪ ਸਿੰਘ ਨੇ ਕਿਹਾ ਪਾਰਟੀ ਨੇ ਜੋ ਜਿੰਮੇਵਾਰੀ ਦਿੱਤੀ ਉਸ ਨੂੰ ਬਾਖੂਬੀ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਬਲਾਕ ਗੋਨਿਆਣਾ ਹਲਕਾ ਭੁੱਚੋ ਲਈ ਅਹਿਮ ਭੂਮਿਕਾ ਨਿਭਾਵੇਗੀ।