ਗੱਤਕਾ ਕੋਚ ਹਰਪ੍ਰੀਤ ਸਿੰਘ ਹਠੂਰ ਨੂੰ ਮੋਟਰਸਾਈਕਲ ਭੇਟ
ਗੱਤਕਾ ਕੋਚ ਹਰਪ੍ਰੀਤ ਸਿੰਘ ਹਠੂਰ ਦਾ ਮੋਟਰਸਾਈਕਲ ਨਾਲ ਸਨਮਾਨ
Publish Date: Sat, 18 Apr 2026 06:25 PM (IST)
Updated Date: Sun, 19 Apr 2026 04:10 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਮੀਰੀ ਪੀਰੀ ਗੱਤਕਾ ਅਖਾੜਾ ਗਿੱਲ ਕਲਾਂ ਵੱਲੋਂ ਨਗਰ ਨਿਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਗਿੱਲ ਕਲਾਂ ਵਿਖੇ ਚੌਥੇ ਸਲਾਨਾ ਗੱਤਕਾ ਮੁਕਾਬਲੇ ਕਰਵਾਏ ਗਏ। ਇਸ ਮੌਕੇ ਲੜਕਿਆਂ ਅਤੇ ਲੜਕੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਗੱਤਕੇ ਦੇ ਦਿਲਚਸਪ ਜੌਹਰ ਵਿਖਾਏ। ਮੀਰੀ ਪੀਰੀ ਗੱਤਕਾ ਅਖਾੜਾ ਦੇ ਮੁੱਖ ਪ੍ਰਬੰਧਕ ਭਾਈ ਹਰਜੀਤ ਸਿੰਘ ਗਿੱਲ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਤਕਾ ਕੋਚ ਹਰਪ੍ਰੀਤ ਸਿੰਘ ਹਠੂਰ ਨੂੰ ਉਨ੍ਹਾਂ ਦੀ ਸੇਵਾ, ਸਮਰਪਣ ਤੇ ਮਿਹਨਤ ਦੇ ਮੱਦੇਨਜ਼ਰ ਭਾਈ ਲਖਵਿੰਦਰ ਸਿੰਘ, ਭਾਈ ਮਨਦੀਪ ਸਿੰਘ ਮੰਨਾ, ਭਾਈ ਪਲਵਿੰਦਰ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ (ਸਪੇਨ) ਵੱਲੋਂ ਮੋਟਰਸਾਈਕਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਚ ਹਰਪ੍ਰੀਤ ਸਿੰਘ ਹਠੂਰ ਦੀ ਰਹਿਨੁਮਾਈ ਹੇਠ ਬੱਚੇ ਗੱਤਕੇ ਵਿੱਚ ਲਗਾਤਾਰ ਮੈਡਲ ਜਿੱਤ ਰਹੇ ਹਨ ਅਤੇ ਸਿੱਖੀ ਦੇ ਬਾਣੇ-ਬਾਣੀ ਨਾਲ ਜੁੜ ਰਹੇ ਹਨ। ਉਨ੍ਹਾਂ ਦੀ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਇਹ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ। ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਗਿੱਲ ਕਲਾਂ ਦੇ ਪ੍ਰਧਾਨ ਕੁਲਵੰਤ ਸਿੰਘ, ਧਰਮ ਸਿੰਘ ਖਾਲਸਾ (ਲਹਿਰਾ ਧੂਰਕੋਟ), ਜਸਵੰਤ ਸਿੰਘ, ਲੱਖਾ ਸਿੰਘ, ਕੁਲਵਿੰਦਰ ਕੌਰ, ਕੁਲਦੀਪ ਕੌਰ, ਬਲਜਿੰਦਰ ਕੌਰ, ਪਰਮਜੀਤ ਕੌਰ, ਗੁਰਲਾਲ ਸਿੰਘ (ਮੈਂਬਰ), ਜਗਦੀਸ਼ ਸਿੰਘ, ਅਜਮੇਰ ਸਿੰਘ (ਸਾਬਕਾ ਮੈਂਬਰ), ਜਗਸੀਰ ਸਿੰਘ ਬੁੱਗਰ, ਜਗਸੀਰ ਸਿੰਘ ਸੀਰਾ, ਦਾਰਾ ਸਿੰਘ ਜਿਉਂਦ, ਸੁਖਬੀਰ ਸਿੰਘ, ਕਰਤਾਰ ਸਿੰਘ, ਬੂਟਾ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ ਫੂਲ, ਗੁਰਮੇਲ ਸਿੰਘ ਫੂਲ ਅਤੇ ਜਸਵੀਰ ਸਿੰਘ (ਗਿੱਲ ਕੋਲਡ ਸਟੋਰ) ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ। ਅੰਤ ’ਚ ਅਖਾੜਾ ਪ੍ਰਬੰਧਕਾਂ ਵੱਲੋਂ ਸਪੇਨ ਵਸਦੇ ਸਿੰਘਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।