ਕਾਂਗਰਸ ਦੇ ਨਵੇਂ ਖੋਲ੍ਹੇ ਗਏ ਦਫ਼ਤਰ ਨੂੰ ਲੈ ਕੇ ਬਲਾਕ ਪ੍ਰਧਾਨਾਂ ਦੀ ਅਗਵਾਈ ’ਚ ਇਕੱਤਰਤਾ
ਕਾਂਗਰਸ ਦੇ ਨਵੇਂ ਖੋਲ੍ਹੇ ਗਏ ਦਫ਼ਤਰ ਨੂੰ ਲੈ ਕੇ ਬਲਾਕ ਪ੍ਰਧਾਨਾਂ ਦੀ ਅਗਵਾਈ ’ਚ ਹੋਈ ਮੀਟਿੰਗ
Publish Date: Thu, 16 Apr 2026 05:17 PM (IST)
Updated Date: Thu, 16 Apr 2026 05:21 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਮੌੜ ਅੰਦਰ ਕਾਂਗਰਸ ਪਾਰਟੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸਦੇ ਚਲਦੇ ਕਾਂਗਰਸ ਦੇ ਸੀਨੀਅਰ ਆਗੂ ਮਨਿੰਦਰ ਸਿੰਘ ਸੇਖੋਂ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਭੁਪਿੰਦਰ ਸਿੰਘ ਗੋਰਾ ਸਾਬਕਾ ਹਲਕਾ ਇੰਚਾਰਜ ਮੌੜ, ਸਾਬਕਾ ਚੇਅਰਮੈਨ ਤੇਜਾ ਸਿੰਘ ਦੰਦੀਵਾਲ ਦੀ ਮੌਜੂਦਗੀ ’ਚ ਬਲਾਕ ਕਾਂਗਰਸ ਮੌੜ ਦੇ ਪ੍ਰਧਾਨ ਸੁਖਦੀਪ ਸਿੰਘ ਰਾਮਨਗਰ ਅਤੇ ਬਲਾਕ ਰਾਮਪੁਰਾ ਦੇ ਪ੍ਰਧਾਨ ਹਰਲਾਲ ਸਿੰਘ ਦੀ ਅਗਵਾਈ ਹੇਠ ਵਰਕਰਾਂ ਦੀ ਮੀਟਿੰਗ ਕਾਂਗਰਸ ਦੇ ਨਵੇਂ ਬਣੇ ਦਫ਼ਤਰ ਮੌੜ ਵਿਖੇ ਹੋਈ, ਜਿਸ ਵਿਚ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਨਿੰਦਰ ਸਿੰਘ ਸੇਖੋਂ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਭੁਪਿੰਦਰ ਸਿੰਘ ਗੋਰਾ ਅਤੇ ਤੇਜਾ ਸਿੰਘ ਦੰਦੀਵਾਲ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦੇ ਹੁਕਮਾਂ ਤਹਿਤ ਕਾਂਗਰਸੀ ਵਰਕਰਾਂ ਨੂੰ ਇੱਕਜੁਟ ਅਤੇ ਪਾਰਟੀ ਨੂੰ ਹਲਕੇ ’ਚ ਮਜ਼ਬੂਤ ਕਰਨ ਲਈ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਇਹ ਦਫ਼ਤਰ ਖੋਲ੍ਹਿਆ ਗਿਆ ਹੈ। ਦਫ਼ਤਰ ਖੁੱਲ੍ਹਣ ਨਾਲ ਜਿੱਥੇ ਵਰਕਰਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ, ਉੱਥੇ ਵਰਕਰਾਂ ਨੂੰ ਸਿੱਧਾ ਪਾਰਟੀ ਹਾਈ ਕਮਾਂਡ ਨਾਲ ਜੁੜਨ ਦਾ ਮੌਕਾ ਮਿਲੇਗਾ।
ਉਨ੍ਹਾਂ ਕਿਹਾ ਕਿ ਵਰਕਰਾਂ ਦੇ ਉਤਸ਼ਾਹ ਤੋਂ ਸਪੱਸ਼ਟ ਹੁੰਦਾ ਹੈ ਕਿ ਅੱਜ ਦੇ ਨਿੱਕੇ ਜਿਹੇ ਸੱਦੇ ’ਤੇ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਹੈ। ਉਨ੍ਹਾਂ ਵਰਕਰਾਂ ਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸਮੁੱਚੀ ਲੀਡਰਸ਼ਿਪ ਮੌੜ ਵਿਖੇ ਦਫ਼ਤਰ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਪਾਰਟੀ ਹਾਈਕਮਾਂਡ ਪ੍ਰੋਗਰਾਮ ਦੇਵੇਗੀ, ਉਹ ਉਸ ਪ੍ਰੋਗਰਾਮ ਤਹਿਤ ਲੀਡਰਸ਼ਿਪ ਦੇ ਵਿਚਾਰ ਸੁਣਨ ਲਈ ਵੱਡੀ ਗਿਣਤੀ ਵਿਚ ਪਹੁੰਚਣ ਤਾਂ ਜੋ ਪਾਰਟੀ ਵਧੇਰੇ ਮਜ਼ਬੂਤ ਹੋ ਸਕੇ। ਇਸ ਮੌਕੇ ਗੁਰਤੇਜ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਅੰਮ੍ਰਿਤਪਾਲ ਸਿੰਘ, ਗੁਰਜੰਟ ਸਿੰਘ, ਸ਼ੰਮੀ ਜੈਲਦਾਰ, ਲਛਮਣ ਸਿੰਘ ਪੱਪਾ ਸਾਬਕਾ ਸਰਪੰਚ, ਗੁਰਪਿਆਰ ਸਿੰਘ ਚਾਓੁਕੇ, ਰਾਜਿੰਦਰ ਕੁਮਾਰ ਟੋਨੀ, ਹਰਪ੍ਰੀਤ ਸਿੰਘ ਬੁਰਜ, ਸੁਰਜੀਤ ਸਿੰਘ ਪਿੱਥੋ, ਬੂਟਾ ਸਿੰਘ ਢੱਡੇ, ਲਖਵਿੰਦਰ ਸਿੰਘ, ਰਣਜੀਤ ਸਿੰਘ ਪਿੱਥੋ, ਲਖਵੀਰ ਸਿੰਘ ਨਾਜੀ, ਪਾਲਾ ਸਿੰਘ ਕੌਂਸਲਰ, ਲਾਭ ਸਿੰਘ ਸੁੱਖਾ ਸਿੰਘ ਵਾਲਾ, ਨਿਰਮਲ ਸਿੰਘ, ਮਾਸਟਰ ਨਛੱਤਰ ਸਿੰਘ, ਲੱਕੀ ਸ਼ਰਮਾ ਆਦਿ ਮੌਜੂਦ ਸਨ।