ਸਾਬਕਾ ਸਰਪੰਚ ਧਰਮਪਾਲ ਨੂੰ ਸਦਮਾ, ਮਾਤਾ ਦਾ ਦੇਹਾਂਤ
ਪਿੰਡ ਗੁਰਥੜੀ ਦੇ ਸਾਬਕਾ ਸਰਪੰਚ ਧਰਮਪਾਲ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ
Publish Date: Tue, 14 Apr 2026 09:11 PM (IST)
Updated Date: Tue, 14 Apr 2026 09:15 PM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ ਪਿੰਡ ਗੁਰਥੜੀ ਦੇ ਸਾਬਕਾ ਸਰਪੰਚ ਅਤੇ ਪ੍ਰੈੱਸ ਕਲੱਬ ਸੰਗਤ ਦੇ ਪ੍ਰਧਾਨ ਪੱਤਰਕਾਰ ਧਰਮਪਾਲ ਸਿੰਘ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਗਿਆਨ ਦੇਵੀ ਅਚਾਨਕ ਅਕਾਲ ਚਲਾਣਾ ਕਰ ਗਏ। ਸਾਬਕਾ ਸਰਪੰਚ ਧਰਮਪਾਲ ਸਿੰਘ ਦੇ ਮਾਤਾ ਗਿਆਨ ਦੇਵੀ (80) ਧਰਮਪਤਨੀ ਸਵ. ਪੂਰਨ ਚੰਦ ਕੁੱਝ ਸਮਾਂ ਪਹਿਲਾਂ ਹੀ ਅਧਰੰਗ ਦੀ ਬਿਮਾਰੀ ਤੋਂ ਪੀੜਤ ਹੋਏ ਸਨ, ਜੋ ਹੱਸਦੇ ਵੱਸਦੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਮਾਤਾ ਗਿਆਨ ਦੇਵੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ’ਤੇ ਸਾਬਕਾ ਵਿਧਾਇਕ ਦੀਪ ਮਲਹੋਤਰਾ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ, ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ, ਵਿਧਾਇਕਾ ਬਲਜਿੰਦਰ ਕੌਰ ਤਲਵੰਡੀ ਸਾਬੋ, ੳਦੈਵੀਰ ਸਿੰਘ ਜਗਾਰਾਮ ਤੀਰਥ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ, ਓਮ ਸੰਨਜ਼ ਫੈਕਟਰੀ ਦੇ ਪ੍ਰਧਾਨ ਆਰ.ਡੀ.ਅਗਰਵਾਲ, ਬਲਵੰਤ ਸਿੰਘ ਗਿੱਲ, ਰਾਜਿੰਦਰ ਸਿੰਘ ਜੀ.ਐਮ., ਸੁਭਾਸ਼ ਚੰਦਰਾ, ਕੰਵਲਜੀਤ ਸਿੰਘ ਪਥਰਾਲਾ, ਗੁਰਵਿੰਦਰ ਸਿੰਘ ਢਿੱਲੋਂ, ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਸੀਨੀਅਰ ਅਕਾਲੀ ਆਗੂ ਰੇਸ਼ਮ ਸਿੰਘ ਸੰਗਤ, ਪੱਤਰਕਾਰ ਸੁਖਤੇਜ ਸਿੰਘ ਧਾਲੀਵਾਲ, ਬਲਵੀਰ ਸਿੰਘ ਬੀਰਾ, ਭੀਮਰਾਜ ਭੋਲਾ, ਮਨਜੀਤ ਸਿੰਘ ਨਰੂਆਣਾ, ਦੀਪਕ ਸ਼ਰਮਾ ਘੁੱਦਾ, ਧਰਮਪਾਲ ਸਿੰਘ ਤੂਰ, ਪਿੰਡ ਫੁੱਲੋ ਮਿੱਠੀ ਦੇ ਸਰਪੰਚ ਅਮਰੀਕ ਸਿੰਘ, ਡੂੰਮਵਾਲੀ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਟੋਨੀ, ਮੁਹਾਲਾਂ ਦੇ ਸਾਬਕਾ ਸਰਪੰਚ ਹਰਦੀਪ ਸਿੰਘ, ਰਾਜਿੰਦਰ ਸਿੰਘ ਰਾਜਾ ਸਰਪੰਚ ਸੰਗਤ ਕਲਾਂ, ਕਾਲਾ ਸਿੰਘ ਸਰਪੰਚ ਗੁਰਥੜੀ, ਗੇਜਾ ਸਿੰਘ ਸਰਪੰਚ ਕੋਠੇ ਸੰਗਤ ਕਲਾਂ, ਹਰਪਾਲ ਸਿੰਘ ਸਿੱਧੂ ਸੰਗਤ ਕਲਾਂ, ਰਾਜਪਾਲ ਸਿੰਘ ਪਾਲੀ ਮਛਾਣਾ, ਜਰਨੈਲ ਸਿੰਘ ਮਛਾਣਾ, ਧੀਰਾ ਸਿੰਘ ਪ੍ਰਧਾਨ, ਮਾਸਟਰ ਦੇਸ਼ ਰਾਜ ਅਤੇ ਬਲਵੀਰ ਸਿੰਘ ਸਿੰਘ ਵੱਲੋਂ ਸਾਬਕਾ ਸਰਪੰਚ ਧਰਮਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।