ਬ੍ਰਹਮਲੀਨ ਮਹੰਤ ਅੰਮ੍ਰਿਤ ਮੁਨੀ ਦੀ ਬਰਸੀ ’ਤੇ ਕਰਵਾਇਆ ਸੰਤ ਸਮਾਗਮ
ਬ੍ਰਹਮਲੀਨ ਮਹੰਤ ਅੰਮ੍ਰਿਤ ਮੁਨੀ ਦੀ ਬਰਸੀ ’ਤੇ ਵਿਸ਼ਾਲ ਸੰਤ ਸਮਾਗਮ ਕਰਵਾਇਆ
Publish Date: Wed, 08 Apr 2026 08:11 PM (IST)
Updated Date: Thu, 09 Apr 2026 04:09 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਸਥਾਨਕ ਸ਼ਹਿਰ ਦੇ ਪ੍ਰਾਚੀਨ ਹਨੂੰਮਾਨ ਮੰਦਰ (ਡੇਰਾ ਬਾਬਾ ਨਿੱਕੂ ਰਾਮ) ਵਿਖੇ ਬ੍ਰਹਮਲੀਨ ਸ੍ਰੀ ਗੁਰੂ 108 ਮਹੰਤ ਅੰਮ੍ਰਿਤ ਮੁਨੀ ਜੀ ਮਹਾਰਾਜ ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਵਾਲਿਆਂ ਦੀ ਪਹਿਲੀ ਬਰਸੀ ਦੇ ਮੌਕੇ ’ਤੇ ਮਹੰਤ ਅੰਮ੍ਰਿਤ ਮੁਨੀ ਜੀ ਦੇ ਚੇਲਾ ਮਹੰਤ ਸਵਾਮੀ ਕੈਲਾਸ਼ ਮੁਨੀ ਵੱਲੋਂ ਵਿਸ਼ਾਲ ਸੰਤ ਸਮਾਗਮ ਕਰਵਾਇਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਜਵੀਰ ਸਿੰਘ ਘਰਾਂਗਣੇ ਵਾਲਿਆਂ ਵੱਲੋਂ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਤਾਂ-ਮਹਾਪੁਰਸ਼ਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਮਹੰਤ ਅੰਮ੍ਰਿਤ ਮੁਨੀ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਤੇ ਉਨ੍ਹਾਂ ਦੇ ਜੀਵਨ ’ਤੇ ਚਾਣਨਾ ਪਾਇਆ ਗਿਆ।
ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਹੰਤ ਗੁਰੂ ਸੁਖਦੇਵ ਮੁਨੀ ਮਾਨਸਾ ਵਾਲੇ, ਮਹੰਤ ਰਮੇਸ਼ ਮੁਨੀ ਗੱਦੀਨਸ਼ੀਨ ਡੇਰਾ ਬਾਬਾ ਨਿੱਕੂ ਰਾਮ ਮੌੜ ਮੰਡੀ, ਮਹੰਤ ਸੇਵਾਦਾਸ ਕੋਟਫੱਤਾ, ਮਹੰਤ ਸਾਵਨ ਦਾਸ ਬਖਤਗੜ੍ਹ, ਮਹੰਤ ਸੋਹਣ ਸਿੰਘ ਅਰਨੀਵਾਲਾ ਫਾਜ਼ਿਲਕਾ, ਮਹੰਤ ਅਮਰਦਾਸ ਕੋਟਫੱਤਾ, ਮਹੰਤ ਆਤਮਾ ਰਾਮ ਪਟਿਆਲਾ, ਮਹੰਤ ਸੰਤਾ ਨੰਦ ਬੀਰੋ ਕੇ, ਮਹੰਤ ਕ੍ਰਿਸ਼ਨ ਮੁਨੀ ਫੁੱਲਾ, ਮਹੰਤ ਰੈਂਕ ਮੁਨੀ ਲੱਛਾ ਵਧੀ, ਮਹੰਤ ਸੁਖਦੇਵ ਦਾਸ ਮਾਜਰੀ, ਮਹੰਤ ਭੀਮ ਦਾਸ ਮਾਹੀਨੰਗਲ, ਮਹੰਤ ਗੁਰਮੇਲ ਦਾਸ ਬਰਨਾਲਾ, ਮਹੰਤ ਮਨਸਾ ਦਾਸ ਦੂਨੇਵਾਲਾ, ਮਹੰਤ ਹਰਬੰਸ ਦਾਸ ਜਗਾ ਰਾਮ ਤੀਰਥ, ਮਹੰਤ ਹਰੀ ਨਰਾਇਣ ਦਾਸ ਨੰਗਲ ਕਲਾਂ, ਮਹੰਤ ਚਾਂਦੀ ਦਾਸ ਸਿੰਘਪੁਰਾ, ਮਹੰਤ ਦਰਬਾਰਾ ਦਾਸ ਰਾਮਾ, ਮਹੰਤ ਗਿਆਨ ਦਾਸ, ਮਹੰਤ ਕਮਲ ਦਾਸ ਜੈਤੋ, ਮਹੰਤ ਤਰਲੋਚਨ ਦਾਸ ਚੱਠਾ, ਮਹੰਤ ਸੁਆਮੀ ਬਰਨਾਲਾ, ਮਹੰਤ ਰੁੜਕੀ ਦਾਸ ਵੀਰ ਕਲਾਂ, ਮਹੰਤ ਸਿਕੰਦਰ ਗਿਰੀ ਦਾਦੂ, ਮਹੰਤ ਕੇਸਰ ਦਾਸ ਅਹਿਮਦਪੁਰ, ਮਹੰਤ ਰਾਮ ਨਰਾਇਣ ਗਿਰੀ ਰਾਮਪੁਰਾ, ਮਹੰਤ ਉੱਤਮ ਦਾਸ, ਮਹੰਤ ਕ੍ਰਿਸਨ ਮੁਨੀ, ਮਹੰਤ ਬੋਗ ਮੁਨੀ ਜੀ, ਮਹੰਤ ਫੁਰਤੀ ਦਾਸ, ਮਹੰਤ ਦਿਆਲ ਦਾਸ, ਮਹੰਤ ਸੁਖਦੇਵ ਮੁਨੀ , ਮਹੰਤ ਨੌਮੀ ਦਾਸ, ਮਹੰਤ ਰਤਨ ਮੁਨੀ, ਮਹੰਤ ਰਾਜ ਮੁਨੀ, ਮਹੰਤ ਕਰਮਦਾਸ, ਮਹੰਤ ਨੌਵੀਂ ਦਾਸ ਪੱਖੋ, ਮਹੰਤ ਭਗਵਾਨ ਦਾਸ ਤਪਾ, ਮਹੰਤ ਅਕਾਲ ਦਾਸ ਸਿੰਘਪੁਰਾ ਅਤੇ ਵੱਡੀ ਗਿਣਤੀ ਇਲਾਕਾ ਵਾਸੀਆਂ ਵੱਲੋਂ ਮਹੰਤ ਅੰਮ੍ਰਿਤ ਮੁਨੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।