ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਨੇ ਨਤੀਜੇ ਐਲਾਨੇ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਨੇ ਨਤੀਜੇ ਐਲਾਨੇ
Publish Date: Thu, 26 Mar 2026 04:59 PM (IST)
Updated Date: Thu, 26 Mar 2026 05:02 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਦੀ ਸੁਚੱਜੀ ਅਗਵਾਈ ਹੇਠ ਨਰਸਰੀ ਤੋਂ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੇ ਨਤੀਜੇ ਐਲਾਨੇ ਗਏ। ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਮਿਹਨਤ ਨਾਲ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਨਰਸਰੀ ਤੋਂ ਯੂਕੇਜੀ ਤਕ ਦੇ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਨੇ ਸਮਾਗਮ ਨੂੰ ਵਿਸ਼ੇਸ਼ ਰੂਪ ਦਿੱਤਾ। ਵੱਖ-ਵੱਖ ਜਮਾਤਾਂ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਵਿਚ ਨਰਸਰੀ ਲਿਲੀ ਦੀ ਵਰਸੀਰਤ ਕੌਰ 95.4 ਫ਼ੀਸਦੀ, ਨਰਸਰੀ ਲੋਟਸ ਦੇ ਸਮਰਦੀਪ ਸਿੰਘ ਮਾਨ 95.6 ਫ਼ੀਸਦੀ, ਐਲਕੇਜੀ ਲਿਲੀ ਦੀ ਜਪੁਜੀ ਕੌਰ ਸੰਧੂ 96.1 ਫ਼ੀਸਦੀ, ਐਲਕੇਜੀ ਲੋਟਸ ਦੀ ਮਨਕੀਰਤ ਕੌਰ 96.3 ਫ਼ੀਸਦੀ, ਯੂਕੇਜੀ ਲਿਲੀ ਦੀ ਜਪਕੀਰਤ ਕੌਰ 96.7 ਫ਼ੀਸਦੀ, ਯੂਕੇਜੀ ਲੋਟਸ ਦੇ ਮਨਰਾਜ ਸਿੰਘ 96.6 ਫ਼ੀਸਦੀ ਸ਼ਾਮਲ ਰਹੇ। ਇਸੇ ਤਰ੍ਹਾਂ ਪਹਿਲੀ ਜਮਾਤ ਵਿਚ ਸਮਰਪ੍ਰੀਤ ਕੌਰ 97.8 ਫ਼ੀਸਦੀ, ਏਕਮ ਕੌਰ 98.5 ਫ਼ੀਸਦੀ, ਅਤੇ ਜੈਸਮੀਨ ਕੌਰ 98.3 ਫ਼ੀਸਦੀ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜੀ ਜਮਾਤ ਵਿਚ ਗੁਰਰੂਪ ਸਿੰਘ 97.9 ਫ਼ੀਸਦੀ ਅਤੇ ਸਮਰੀਤ ਕੌਰ 96.6 ਫ਼ੀਸਦੀ, ਤੀਸਰੀ ਲਿਲੀ ਜਮਾਤ ਵਿਚ ਖੁਸ਼ਪ੍ਰੀਤ ਕੌਰ ਅਤੇ ਹਰਗੁਨਜੀਤ ਸਿੰਘ 99 ਫ਼ੀਸਦੀ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਤੀਜੀ ਲੋਟਸ ਅਵਨੀਤ ਕੌਰ 97.3 ਫ਼ੀਸਦੀ, ਚੌਥੀ ਜਮਾਤ ਵਿਚ ਨਾਮਦੇਵ ਸਿੰਘ 95.8 ਫ਼ੀਸਦੀ, ਅਤੇ ਸ਼ਬਦਪ੍ਰੀਤ ਸਿੰਘ 95.6 ਫ਼ੀਸਦੀ ਨੇ ਪਹਿਲਾ ਸਥਾਨ ਹਾਸਲ ਕੀਤਾ। ਪੰਜਵੀਂ ਲਿਲੀ ਜਮਾਤ ਵਿਚ ਸਹਿਜਪ੍ਰੀਤ ਕੌਰ 91.2 ਫ਼ੀਸਦੀ ਅਤੇ ਲੋਟਸ ਵਿਚ ਗੁਰਮਨਜੋਤ ਸਿੰਘ ਬਹਿਨੀਵਾਲ 95.5 ਫ਼ੀਸਦੀ, ਛੇਵੀਂ ਜਮਾਤ ਵਿਚ ਸ਼ਬਦਜੋਤ ਕੌਰ 91.4 ਫ਼ੀਸਦੀ ਅਤੇ ਅਰਵਿੰਦ ਸਿੰਘ ਸੋਢੀ 91.2 ਫ਼ੀਸਦੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਲਿਲੀ ਜਮਾਤ ਵਿਚ ਅਹਿਮਪ੍ਰੀਤ ਕੌਰ 90.4 ਫ਼ੀਸਦੀ ਅਤੇ ਸੱਤਵੀਂ ਲੋਟਸ ਵਿਚ ਅਵਨੀਤ ਕੌਰ 93.8 ਫ਼ੀਸਦੀ, ਅੱਠਵੀਂ ਜਮਾਤ ਵਿਚ ਮਨਜੋਤ ਸਿੰਘ 90 ਫ਼ੀਸਦੀ ਅਤੇ ਨੌਵੀਂ ਲਿਲੀ ਜਮਾਤ ਵਿਚ ਰਾਜਵੀਰ ਕੌਰ 89.3 ਫ਼ੀਸਦੀ ਅਤੇ ਨੌਵੀਂ ਲੋਟਸ ਵਿਚ ਜੋਬਨਪ੍ਰੀਤ ਸਿੰਘ 90.5 ਫ਼ੀਸਦੀ ਅੰਕ ਪ੍ਰਾਪਤ ਕੀਤੇ। ਗਿਆਰ੍ਹਵੀਂ ਜਮਾਤ ਵਿਚ ਸਾਇੰਸ ਸਟ੍ਰੀਮ ਵਿਚ ਐਸ਼ਮੀਨ ਕੌਰ 87.2 ਫ਼ੀਸਦੀ ਕਾਮਰਸ ਸਟ੍ਰੀਮ ਵਿਚ ਕਮਲਪ੍ਰੀਤ ਕੌਰ ਅਤੇ ਜਸ਼ਨਦੀਪ ਸਿੰਘ 89.6 ਫ਼ੀਸਦੀ ਅਤੇ ਆਰਟਸ ਸਟ੍ਰੀਮ ਵਿਚ ਪਵਨਪ੍ਰੀਤ ਕੌਰ 90 ਫ਼ੀਸਦੀ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਸਮਾਗਮ ਦੌਰਾਨ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਮਾਪਿਆਂ ਅਤੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ, ਜੋ ਬੱਚਿਆਂ ਦੀ ਸਫਲਤਾ ਦੇ ਅਸਲੀ ਹੱਕਦਾਰ ਹਨ। ਇਸ ਮੌਕੇ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਭਵਿੱਖ ਵਿਚ ਹੋਰ ਵੀ ਉੱਚੇ ਮਿਆਰ ਦੇ ਨਤੀਜੇ ਲਿਆਉਣ ਦੀ ਕਾਮਨਾ ਕੀਤੀ ਗਈ।