ਕਾਮਰੇਡ ਓਮ ਪ੍ਰਕਾਸ਼ ਗੋਇਲ ਨੂੰ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਕੀਤੀ ਭੇਟ
ਕਾਮਰੇਡ ਓਮ ਪ੍ਰਕਾਸ਼ ਗੋਇਲ ਨੂੰ ਵੱਖ ਵੱਖ ਸ਼ਖਸ਼ੀਅਤਾਂ ਨੇ ਸਰਧਾਂਜਲੀ ਭੇਟ ਕੀਤੀ
Publish Date: Thu, 19 Mar 2026 06:11 PM (IST)
Updated Date: Thu, 19 Mar 2026 06:13 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਸ਼ਾਰਪ ਬ੍ਰੇਨਸ ਏਜੂਕੇਸ਼ਨ ਰਾਮਪੁਰਾ ਫੂਲ ਦੇ ਡਾਇਰੈਕਟਰ ਰੰਜੀਵ ਗੋਇਲ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਏਜੀਐੱਮ (ਕਾਨੂੰਨ) ਮੁਬੰਈ ਅਮਨਦੀਪ ਗੋਇਲ ਦੇ ਪਿਤਾ ਕਾਮਰੇਡ ਓਮ ਪ੍ਰਕਾਸ਼ ਗੋਇਲ ਸਾਬਕਾ ਐੱਮਸੀ ਦੀ ਅੰਤਿਮ ਅਰਦਾਸ ਸਥਾਨਕ ਸ਼ਾਂਤੀ ਹਾਲ, ਰਾਮ ਬਾਗ ਵਿਖੇ ਕੀਤੀ ਗਈ। ਸ਼ਰਧਾਂਜਲੀ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਰਾਜਨੀਤਿਕ, ਧਾਰਮਿਕ, ਸਮਾਜਿਕ, ਵਿੱਦਿਅਕ ਅਤੇ ਵਾਪਾਰਕ ਸੰਸਥਾਵਾਂ ਦੇ ਆਗੂਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਵਰਨਣਯੋਗ ਹੈ ਕਿ ਕਾਮਰੇਡ ਓਮ ਪ੍ਰਕਾਸ਼ ਬੀਤੇ ਮਹੀਨੇ ਇਕ ਸੜਕ ਦੁਰਘਟਨਾ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਸਨ । 24 ਦਿਨ ਜ਼ੇਰੇ ਇਲਾਜ ਰਹਿਣ ਤੋਂ ਬਾਅਦ 5 ਮਾਰਚ ਨੂੰ ਉਨ੍ਹਾਂ ਦੇ ਦੇਹਾਂਤ ਹੋ ਗਿਆ ਸੀ। ਕਾਮਰੇਡ ਓਮ ਪ੍ਰਕਾਸ਼ ਗੋਇਲ ਪੱਤਰਕਾਰ ਯੂਨੀਅਨ ਰਾਮਪੁਰਾ ਫੁਲ ਦੇ ਪ੍ਰਧਾਨ ਰਹਿਣ ਤੋ ਇਲਾਵਾ ਖੂਨਦਾਨ ਲਹਿਰ ਵਿਚ ਵੀ ਸਰਗਰਮ ਰਹੇ ਸਨ। ਹਮੇਸ਼ਾ ਦੱਬੇ ਕੁਚਲੇ ਅਤੇ ਮਜ਼ਦੂਰ ਵਰਗ ਦੀ ਆਵਾਜ਼ ਬੁਲੰਦ ਕਰਨ ਵਾਲੇ ਓਮ ਪ੍ਰਕਾਸ਼ ਗੋਇਲ ਸੀਪੀਆਈ ਪਾਰਟੀ ਦੇ ਵੀ ਸਰਗਰਮ ਮੈਂਬਰ ਰਹਿਣ ਦੇ ਨਾਲ-ਨਾਲ ਟਰੇਡ ਯੂਨੀਅਨ ਆਗੂ ਵੀ ਰਹੇ ਸਨ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ, ਪੰਜਾਬ ਦੇ ਸਾਬਕਾ ਊਰਜਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਮਾਜ ਸੇਵੀ ਮਨਜੀਤ ਸਿੰਘ ਬਿੱਟੀ, ਨਗਰ ਕੌਂਸਲ ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਹੈਪੀ ਬਾਂਸਲ, ਅਕਾਲੀ ਆਗੂ ਹਰਿੰਦਰ ਸਿੰਘ ਹਿੰਦਾ ਮਹਿਰਾਜ, ਆਮ ਆਦਮੀ ਪਾਰਟੀ ਆਗੂ ਰੋਬੀ ਬਰਾੜ, ਸਾਬਕਾ ਨਗਰ ਕੌਸਲ ਪ੍ਰਧਾਨ ਸੁਨੀਲ ਬਿੱਟਾ, ਕਾਂਗਰਸੀ ਆਗੂ ਜਸ਼ਨ ਚਹਿਲ, ਗਲੋਬਲ ਡਿਸਕਵਰੀ ਸਕੂਲ ਦੇ ਵਾਈਸ ਚੇਅਰਮੈਨ ਅਮਿਤ ਸਰਾਫ, ਮਾਊਟ ਲਿਟਰਾ ਜੀ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਦੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੰਡੀ ਫੂਲ ਦੇ ਪ੍ਰਿੰਸੀਪਲ ਸੁਨੀਲ ਗੁਪਤਾ, ਇੰਜੀਨੀਅਰਿੰਗ ਕਾਲੇਜ ਦੇ ਪ੍ਰਿੰਸੀਪਲ ਡਾ. ਨੀਤੀਕਾ ਬਾਂਸਲ, ਡਾ. ਸੁਰਿੰਦਰ ਅਗਰਵਾਲ, ਡਾ. ਮਾਲਤੀ ਸਿੰਗਲਾ, ਡਾ. ਉਜਾਗਰ ਸਿੰਘ, ਡਾ. ਆਰਪੀ ਸਿਘ, ਡਾ. ਨਰਿੰਦਰ ਗਰੋਵਰ, ਡਾ. ਅਨੀਤਾ ਗਰੋਵਰ, ਡਾ. ਐੱਸਪੀ ਮੰਗਲਾ, ਡਾ. ਬਲਜਿੰਦਰ ਸਿੰਘ ਜੋੜਾ, ਡਾ. ਭਾਨੂ ਪ੍ਰਿਆ, ਡਾ. ਸੁਸ਼ਾਤ ਗਰਗ, ਡਾ. ਜਤਿੰਦਰ ਬਾਂਸਲ, ਡਾ. ਗੁਰਕੀਰਤ ਸਿੰਘ, ਡਾ. ਈਸ਼ਾਨ ਬਾਂਸਲ, ਵਪਾਰੀ ਆਗੂ ਸੁਰਿੰਦਰ ਜੋੜਾ, ਨਰੇਸ਼ ਗੋਇਲ ਸੀਏ ਆਦਿ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਮਾਜ ਨੂੰ ਸਹੀ ਸੇਧ ਦਿੱਤੀ, ਸਮਾਜ ਸੇਵਾ ਅਤੇ ਲੋਕ ਹਿੱਤਾਂ ਦੇ ਕੰਮਾਂ ਵਿੱਚ ਪੂਰੀ ਜ਼ਿੰਦਗੀ ਗੁਜਾਰਦੇ ਹੋਏ ਬੇਦਾਗ ਜੀਵਨ ਬਤੀਤ ਕੀਤਾ।