ਅੰਮ੍ਰਿਤਪਾਲ ਬਰਾੜ ਨੂੰ ਸਦਮਾ, ਪਿਤਾ ਦਾ ਦੇਹਾਂਤ
ਉੱਘੇ ਸਮਾਜ ਸੇਵੀ ਅੰਮ੍ਰਿਤਪਾਲ ਬਰਾੜ ਨੂੰ ਗਹਿਰਾ ਸਦਮਾ , ਪਿਤਾ ਦਾ ਦਿਹਾਂਤ
Publish Date: Thu, 19 Mar 2026 05:03 PM (IST)
Updated Date: Thu, 19 Mar 2026 05:07 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਮਾਲਵਾ ਵੈੱਲਫੇਅਰ ਕਲੱਬ ਤਲਵੰਡੀ ਸਾਬੋ ਦੇ ਸਰਪ੍ਰਸਤ ਅਤੇ ਉੱਘੇ ਸਮਾਜ ਸੇਵੀ ਮਾਸਟਰ ਅੰਮ੍ਰਿਤਪਾਲ ਸਿੰਘ ਬਰਾੜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਮਲਕੀਅਤ ਸਿੰਘ ਬਰਾੜ ਲਗਭਗ 82 ਸਾਲਾਂ ਦੀ ਉਮਰ ਭੋਗ ਕੇ ਸੰਗਰੀਆ ਮੰਡੀ (ਰਾਜਸਥਾਨ) ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਦੇਹਾਂਤ ’ਤੇ ਮਾਲਵਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਗਗਨਦੀਪ ਸਿੰਘ ਹੈਪੀ, ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਸਿੱਧੂ, ਕਲੱਬ ਦੇ ਚੇਅਰਮੈਨ ਸ਼ੇਖਰ ਤਲਵੰਡੀ, ਬਾਕੀ ਅਹੁਦੇਦਾਰਾਂ ਅਤੇ ਮੈਂਬਰਾਂ, ਸਹਾਰਾ ਕਲੱਬ ਦੇ ਚੇਅਰਮੈਨ ਬਰਿੰਦਰਪਾਲ ਮਹੇਸ਼ਵਰਰੀ, ਅਹੁਦੇਦਾਰਾਂ ਅਤੇ ਮੈਂਬਰ, ਅਗਰਵਾਲ ਵੈੱਲਫੇਅਰ ਕਲੱਬ ਦੇ ਮੈਂਬਰਾਂ, ਸੀਨੀਅਰ ਕਾਂਗਰਸੀ ਆਗੂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਗੁਰਬਾਜ ਸਿੰਘ ਸਿੱਧੂ, ਪ੍ਰੋ. ਬਲਜਿੰਦਰ ਕੌਰ ਹਲਕਾ ਵਿਧਾਇਕ, ਰਵੀਪ੍ਰੀਤ ਸਿੰਘ ਸਿੱਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ, ਨਗਰ ਕੌਂਸਲ ਦੇ ਪ੍ਰਧਾਨ ਅਤੇ ਸਮੂਹ ਕੌਂਸਲਰਾਂ, ਜਗਪਾਲ ਸਿੰਘ ਬੰਗੀ, ਗਰਮੇਲ ਸਿੰਘ ਮਲਕਾਣਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਖ਼ਾਲਸਾ ਸਕੂਲ ਮੈਨੇਮੈਂਟ ਕਮੇਟੀ ਦੇ ਮੈਨੇਜਰ ਰਣਜੀਤ ਸਿੰਘ ਮਲਕਾਣਾ ਅਤੇ ਸਮੂਹ ਮੈਬਰਾਂ, ਕਾਂਗਰਸੀ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ, ਡਾ. ਪਰਮਜੀਤ ਸਿੰਘ ਕੌਰੇਆਣਾ, ਲੋਕ ਗਾਇਕ ਹਰਦੇਵ ਮਾਗੀਨੰਗਲ, ਗੁਰਵਿੰਦਰ ਬਰਾੜ, ਸਮਾਜ ਸੇਵੀ ਬੱਬੀ ਚੱਠਾ, ਬਾਰ ਕੌਂਸਲ ਦੇ ਪ੍ਰਧਾਨ ਸਤਿੰਦਰ ਪਾਲ ਸਿੰਘ ਸਿੱਧੂ, ਚਮਕੌਰ ਸਿੰਘ ਸਿੱਧੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਬਠਿੰਡਾ, ਜਸਵੀਰ ਸਿੰਘ ਗਿੱਲ ਜ਼ਿਲ੍ਹਾ ਖੇਡ ਕੋਆਰਡੀਨੇਟਰ ਬਠਿੰਡਾ, ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਬਠਿੰਡਾ, ਗਰਮੇਲ ਸਿੰਘ ਸਿੱਧੂ ਜ਼ਿਲ੍ਹਾ ਸਕੱਤਰ ਭਾਰਤ ਸਕਾਊਟਸ ਅਤੇ ਗਾਈਡਜ ਬਠਿੰਡਾ, ਰਣਜੀਤ ਸਿੰਘ ਰਾਜੂ ਪ੍ਰਧਾਨ ਦਮਦਮਾ ਪ੍ਰੈੱਸ ਕਲੱਬ ਤਲਵੰਡੀ ਸਾਬੋ, ਬਲਵਿੰਦਰ ਸਿੰਘ ਗੋਰਾ ਭਾਗੀਵਾਂਦਰ, ਇਲਾਕੇ ਦੇ ਅਧਿਆਪਕਾਂ ਅਤੇ ਕਲੱਬਾਂ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਬਰਾੜ ਪਰਿਵਾਰ ਨਾਲ ਦੱਖ ਦਾ ਪ੍ਰਗਟਾਵਾ ਕੀਤਾ।