ਜਲਾਲ ਵਿਖੇ ਅੱਖਾਂ ਦਾ ਮੁਫਤ ਲੈਂਜ ਕੈਂਪ ਭਲਕੇ
ਜਲਾਲ ਵਿਖੇ ਅੱਖਾਂ ਦਾ
Publish Date: Wed, 18 Mar 2026 05:35 PM (IST)
Updated Date: Thu, 19 Mar 2026 04:05 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੇ ਅਸ਼ੀਰਵਾਦ ਨਾਲ ਮੌਜੂਦਾ ਗੱਦੀਨਸ਼ੀਨ ਸੁਆਮੀ ਬ੍ਰਹਮਮੁਨੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਵਿਵੇਕ ਸੰਪਰਦਾ ਦੇ ਬਾਨੀ ਬਾਬਾ ਕਰਨੈਲ ਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ 264ਵਾਂ ਅੱਖਾਂ ਦਾ ਮੁਫਤ ਲੈਂਜ ਕੈਂਪ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿਖੇ 20 ਮਾਰਚ (ਸ਼ੁੱਕਰਵਾਰ) ਨੂੰ ਲਗਾਇਆ ਜਾ ਰਿਹਾ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਸੁਆਮੀ ਬ੍ਰਹਮ ਮੁਨੀ ਨੇ ਦੱਸਿਆ ਕਿ ਉੱਚ ਕੋਟੀ ਦੇ ਡਾਕਟਰ ਰਵੀਕਾਂਤ ਬਮੋਤਰਾ ਅਤੇ ਡਾ. ਮਿਨਾਕਸ਼ੀ ਸਿੰਧੂ ਮਰੀਜ਼ਾਂ ਦਾ ਚੈੱਕਅਪ ਕਰਨਗੇ। ਚੈੱਕਅਪ ਉਪਰੰਤ ਉਪਰੇਸ਼ਨ ਯੋਗ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਜਾਣਗੇ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਬੇਨਤੀ ਕੀਤੀ ਕਿ ਮਰੀਜ ਆਪਣੇ ਨਾਲ ਅਧਾਰ ਕਾਰਡ, ਵੋਟ ਕਾਰਡ ਅਤੇ ਪੈਨ ਕਾਰਡ ਦੀ ਫੋਟੋ ਕਾਪੀ ਅਤੇ ਇਕ ਵਾਰਸ ਨੂੰ ਜਰੂਰ ਲੈ ਕੇ ਆਉਣ ਤੇ ਇਸ਼ਨਾਨ ਕਰਕੇ ਆਉਣ। ਉਨ੍ਹਾਂ ਦੱਸਿਆ ਕਿ ਦਿਲ ਅਤੇ ਸ਼ੁਗਰ ਦੇ ਮਰੀਜਾਂ ਦੇ ਅਪਰੇਸ਼ਨ ਨਹੀ ਕੀਤੇ ਜਾਣਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।