ਪਦਉੱਨਤ ਹੋਏ ਕਰਮਚਾਰੀਆਂ ਲਈ ਪੰਜਾਬੀ ਟਾਈਪ ਪ੍ਰੀਖਿਆ ਮਾਰਚ ’ਚ
ਗਰੁੱਪ-ਡੀ ਤੋਂ ਗਰੁੱਪ-ਸੀ ਦੀ ਆਸਾਮੀ ’ਤੇ ਪਦਉਨਤ ਹੋਏ ਕਰਮਚਾਰੀਆਂ ਲਈ ਵਿਸ਼ੇਸ਼ ਪੰਜਾਬੀ ਟਾਈਪ ਪ੍ਰੀਖਿਆ ਮਾਰਚ ਮਹੀਨੇ ਵਿਚ
Publish Date: Thu, 12 Mar 2026 06:03 PM (IST)
Updated Date: Thu, 12 Mar 2026 06:06 PM (IST)

- ਕਰਮਚਾਰੀਆਂ ਦੇ ਨਾਮਾਂ ਦੀ ਸੂਚੀ ਨੂੰ 17 ਤਕ ਜ਼ਿਲ੍ਹਾ ਭਾਸ਼ਾ ਦਫ਼ਤਰ ’ਚ ਭੇਜਿਆ ਜਾਵੇ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਕਿਰਪਾਲ ਸਿੰਘ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ (ਸਿੱਖਿਆ ਸੈੱਲ) ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਗਰੁੱਪ-ਡੀ ਤੋਂ ਗਰੁੱਪ-ਸੀ (ਕਲਰਕ) ਦੀ ਆਸਾਮੀ ’ਤੇ ਪਦਉੱਨਤ ਹੋਏ ਕਰਮਚਾਰੀਆਂ ਲਈ ਵਿਸ਼ੇਸ਼ ਪੰਜਾਬੀ ਟਾਈਪ ਪ੍ਰੀਖਿਆ ਮਾਰਚ ਮਹੀਨੇ ਦੌਰਾਨ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਸਿਰਫ ਉਨ੍ਹਾਂ ਕਰਮਚਾਰੀਆਂ ਲਈ ਹੈ, ਜਿਨ੍ਹਾਂ ਦੀ ਪਦਉੱਨਤੀ ਦਰਜਾ-4 ਤੋਂ ਦਰਜਾ-3 (ਕਲਰਕ) ਦੀ ਆਸਾਮੀ ’ਤੇ ਹੋ ਚੁੱਕੀ ਹੈ। ਉਹ ਕਰਮਚਾਰੀ ਜਿਨ੍ਹਾਂ ਨੇ ਪਦਉੱਨਤੀ ਤੋਂ ਬਾਅਦ ਇਕ ਸਾਲ ਦਾ ਸਮਾਂ ਪੂਰਾ ਕਰ ਲਿਆ ਹੈ ਪਰ ਹਾਲੇ ਤਕ ਪੰਜਾਬੀ ਟਾਈਪ ਟੈਸਟ ਪਾਸ ਨਹੀਂ ਕੀਤਾ, ਉਹ ਇਸ ਵਿਸ਼ੇਸ਼ ਪ੍ਰੀਖਿਆ ਵਿੱਚ ਬੈਠਣ ਲਈ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਪੰਜਾਬੀ ਟਾਈਪ ਪ੍ਰੀਖਿਆ 31 ਮਾਰਚ ਤੋਂ ਪਹਿਲਾਂ ਕਰਵਾਈ ਜਾਣੀ ਹੈ। ਇਸ ਸਬੰਧੀ ਸਾਰੇ ਸਬੰਧਿਤ ਵਿਭਾਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਕਰਮਚਾਰੀਆਂ ਦੇ ਨਾਮਾਂ ਦੀ ਸੂਚੀ 17 ਮਾਰਚ ਤਕ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵਿਖੇ ਭੇਜਣੀ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜਾਂ ਸੂਚੀ ਭੇਜਣ ਲਈ ਵਿਭਾਗ ਦੀ ਈ-ਮੇਲ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਲੱਸਟਰ ਇੰਚਾਰਜ ਬਠਿੰਡਾ ਵੱਲੋਂ ਇਹ ਸੂਚੀ 18 ਮਾਰਚ ਤਕ ਮੁੱਖ ਦਫ਼ਤਰ ਪਟਿਆਲਾ ਵਿਖੇ ਭੇਜੀ ਜਾਣੀ ਹੈ, ਇਸ ਲਈ ਸਾਰੇ ਸਬੰਧਿਤ ਵਿਭਾਗ ਨਿਰਧਾਰਤ ਸਮੇਂ ਅੰਦਰ ਸੂਚਨਾ ਭੇਜਣ ਨੂੰ ਤਰਜੀਹ ਦੇਣ।