ਅੰਮ੍ਰਿਤਪਾਲ ਕਲੇਰ ਸਾਹਿਤਕ ਮੰਚ ਦੇ ਚੌਥੀ ਵਾਰ ਚੁਣੇ ਜਨਰਲ ਸਕੱਤਰ
ਅੰਮ੍ਰਿਤਪਾਲ ਕਲੇਰ ਸਾਹਿਤਕ ਮੰਚ ਦੇ ਚੌਥੀ ਵਾਰ ਜਨਰਲ ਸਕੱਤਰ ਚੁਣੇ
Publish Date: Thu, 12 Mar 2026 05:24 PM (IST)
Updated Date: Thu, 12 Mar 2026 05:27 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਸਾਹਿਤਕ ਮੰਚ ਭਗਤਾ ਭਾਈਕਾ ਸਾਹਿਤ ਮੰਚ ਦੇ ਸਮਾਗਮ ਦੌਰਾਨ ਇਕ ਸਾਲ (2026-2027) ਲਈ ਮੰਚ ਦੀ ਚੋਣ ਕੀਤੀ ਗਈ। ਚੋਣ ਦਾ ਆਗਾਜ਼ ਮੰਚ ਦੇ ਵਿੱਤ ਸਕੱਤਰ ਰੰਗਕਰਮੀ ਸੁਖਵਿੰਦਰ ਚੀਦਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਉਪਰੰਤ ਕੀਤਾ। ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਅਤੇ ਸਰਗਰਮੀਆਂ ਦੀ ਰਿਪੋਰਟ ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ ਪੇਸ਼ ਕੀਤੀ। ਸਭਾ ਦੀ ਪ੍ਰਧਾਨਗੀ ਕਰ ਰਹੇ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਮੰਚ ਦੀ ਇਕਜੁੱਟਤਾ ਨੂੰ ਸਲਾਹਿਆ। ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸਭਾ ਦੇ ਸਲਾਹਕਾਰ ਨਛੱਤਰ ਸਿੰਘ ਸਿੱਧੂ ਨੇ ਸਾਹਿਤ ਨੂੰ ਸਮਕਾਲ ਦੀ ਲੋੜ ਦੱਸਿਆ। ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੰਸ ਸਿੰਘ ਸੋਹੀ ਨੇ ਸਾਰਥਿਕ ਸਰਗਰਮੀਆਂ ਦੀ ਪਰੋੜਤਾ ਕੀਤੀ। ਡਾ. ਬਲਵਿੰਦਰ ਸਿੰਘ ਸੋਢੀ ਨੇ ਮੰਚ ਦੇ ਕੰਮਾਂ ਪ੍ਰਤੀ ਸੰਤੁਸ਼ਟੀ ਜ਼ਾਹਿਰ ਕੀਤੀ। ਮੰਚ ਦੀ ਨਵੀਂ ਚੋਣ ਵਿਚ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ, ਮੀਤ ਪ੍ਰਧਾਨ ਹਰਜੀਤ ਸਿੰਘ ਗੰਗਾ, ਸਰਪ੍ਰਸਤ ਨਛੱਤਰ ਸਿੰਘ ਸਿੱਧੂ ਅਤੇ ਤਰਲੋਚਨ ਸਿੰਘ ਗੰਗਾ, ਸਲਾਹਕਾਰ ਡਾ. ਬਲਵਿੰਦਰ ਸਿੰਘ ਸੋਢੀ, ਵਿੱਤ ਸਕੱਤਰ ਸੁਖਵਿੰਦਰ ਚੀਦਾ, ਪ੍ਰੈੱਸ ਸਕੱਤਰ ਰਜਿੰਦਰ ਸਿੰਘ ਮਰਾਹੜ, ਜਨਰਲ ਸਕੱਤਰ ਚੌਥੀ ਵਾਰ ਅੰਮ੍ਰਿਤਪਾਲ ਕਲੇਰ ਨੂੰ ਚੁਣਿਆ ਗਿਆ। ਮੰਚ ਦੀ ਖ਼ਾਸੀਅਤ ਇਹ ਕਿ ਪੰਜ ਮੈਂਬਰੀ ਐਕਸੀਕਿਊਟਿਵ ਕਮੇਟੀ ਬਣਾਈ ਗਈ, ਜਿਸ ਵਿਚ ਬਲੌਰ ਸਿੰਘ ਸਿੱਧੂ, ਨੌਜਵਾਨ ਸ਼ਾਇਰ ਗੁਰਵਿੰਦਰ ਸਿੰਘ ਮਾਨ, ਮਾਸਟਰ ਗੁਰਨਾਮ ਸਿੰਘ, ਹੰਸ ਸਿੰਘ ਸੋਹੀ ਅਤੇ ਰੰਗਕਰਮੀ ਸੁਖਵਿੰਦਰ ਚੀਦਾ ਨੂੰ ਚੁਣਿਆ ਗਿਆ। ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਕੀਤਾ। ਇਸ ਸਮਾਗਮ ਵਿਚ ਸੀਨੀਅਰ ਪੱਤਰਕਾਰ ਗੁਰਦਰਸ਼ਨ ਸਿੰਘ ਲੁੱਧੜ, ਮੱਖਣ ਸਿੰਘ ਸੁਖਾਨੰਦ, ਬੇਅੰਤ ਸਿੰਘ ਚੀਦਾ, ਸ਼ਮਸ਼ੇਰ ਸਿੰਘ ਮੱਲੀ, ਸਿਕੰਦਰਦੀਪ ਸਿੰਘ ਰੂਬਲ, ਰੰਗਕਰਮੀ ਸੁਖਦਰਸ਼ਨ ਸਿੰਘ, ਜਗਰੂਪ ਸਿੰਘ, ਜਗਤਾਰ ਸਿੰਘ, ਸੰਦੀਪ ਸਿੰਘ ਭਗਤਾ, ਮਾਸਟਰ ਸੁਰਜੀਤ ਸਿੰਘ ਅਤੇ ਮਾਸਟਰ ਰਣਜੋਧ ਸਿੰਘ ਆਦਿ ਹਾਜ਼ਰ ਸਨ।