ਹਮੀਰਗੜ੍ਹ ਨੇ ‘ਆਪ’ ਦੇ ਜ਼ੋਨ ਇੰਚਾਰਜ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਹਮੀਰਗੜ੍ਹ ਨੇ ਆਪ ਦੇ ਜ਼ੋਨ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦਿੱਤਾ
Publish Date: Thu, 12 Mar 2026 04:20 PM (IST)
Updated Date: Thu, 12 Mar 2026 04:21 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਨਾਲ ਸਬੰਧਿਤ ਪਰਗਟ ਸਿੰਘ ਹਮੀਰਗੜ੍ਹ ਜ਼ੋਨ ਇੰਚਾਰਜ ਐਜੂਕੇਸ਼ਨ ਵਿੰਗ ਮਾਲਵਾ ਪੱਛਮੀ ਆਮ ਆਦਮੀ ਪਾਰਟੀ ਨੇ ਆਪਣੇ ਪਰਿਵਾਰਕ ਰੁਝੇਵਿਆਂ ਦਾ ਹਵਾਲਾ ਦਿੰਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਵੇਂਕਿ ਆਪ ਆਗੂ ਪਰਗਟ ਸਿੰਘ ਹਮੀਰਗੜ੍ਹ ਨੇ ਵਿਦੇਸ਼ ਗਏ ਹੋਣ ਕਾਰਨ ਅਸਤੀਫਾ ਦਿੱਤੇ ਜਾਣ ਦੀ ਗੱਲ ਆਖੀ ਹੈ ਪਰ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਇਸ ਅਸਤੀਫੇ ਕਾਰਨ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਣ ਦੇ ਆਸਾਰ ਹਨ। ਇਸ ਅਸਤੀਫੇ ਨੂੰ ਲੈ ਕੇ ਕਈ ਤਰ੍ਹਾਂ ਦੀ ਸਿਆਸੀ ਚਰਚਾ ਚੱਲ ਰਹੀ ਹੈ।