ਖਿਡਾਰੀ ਫੈਜ਼ਾਨ ਅਹਿਮਦ ਦਾ ਕੀਤਾ ਸਵਾਗਤ
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀ ਫੈਜ਼ਾਨ ਅਹਿਮਦ ਲੋਨ ਨੇ ਜਿੱਤੀ ਅਲਪਾਇਨ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੰਟਰ ਚੈਂਪੀਅਨਸ਼ਿਪ
Publish Date: Wed, 11 Mar 2026 07:59 PM (IST)
Updated Date: Thu, 12 Mar 2026 04:09 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸੈਂਟਰਲ ਯੂਨੀਵਰਸਿਟੀ ਆਫ਼ ਕਸ਼ਮੀਰ ਵੱਲੋਂ ਗੁਲਮਰਗ ਵਿਖੇ ਕਰਵਾਈਆਂ “ਅਲਪਾਇਨ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੰਟਰ ਖੇਡਾਂ 2026” ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਬੀਪੀਈਐੱਸ ਛੇਵੇਂ ਸਮੈਸਟਰ ਦੇ ਵਿਦਿਆਰਥੀ ਫੈਜ਼ਾਨ ਅਹਿਮਦ ਲੋਨ ਨੇ ਤਿੰਨ ਸੋਨੇ ਦੇ ਮੈਡਲ ਜਿੱਤ ਕੇ ਇਨ੍ਹਾਂ ਖੇਡਾਂ ਦੀ ਓਵਰ ਆਲ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ। ਖਿਡਾਰੀ ਦੇ ਜੀਕੇਯੂ ਵਿਖੇ ਪੁੱਜਣ ’ਤੇ ਵਰਸਿਟੀ ਵੱਲੋਂ ਜੇਤੂ ਖਿਡਾਰੀ ਦਾ ਢੋਲ-ਨਗਾਰਿਆਂ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵਰਸਿਟੀ ਵੱਲੋਂ ਛੋਟੇ ਪਰ ਪ੍ਰਭਾਵਸ਼ਾਲੀ ਸਮਾਗਮ ’ਚ ਖਿਡਾਰੀ ਨੂੰ ਹਾਰਾਂ ਅਤੇ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਸਪੋਰਟਸ, ਵਰਸਿਟੀ ਅਧਿਕਾਰੀ, ਉਸਦੇ ਕੋਚ ਤੇ ਵਿਦਿਆਰਥੀ ਹਾਜ਼ਰ ਹੋਏ। ਖਿਡਾਰੀ ਦੀ ਇਸ ਪ੍ਰਾਪਤੀ ’ਤੇ ਵਰਸਿਟੀ ਦੇ ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ ਨੇ ਡਾਇਰੈਕਟਰ ਸਪੋਰਟਸ, ਕੋਚ ਅਤੇ ਖਿਡਾਰੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਖਿਡਾਰੀ ਦੀ ਇਸ ਪ੍ਰਾਪਤੀ ਨੇ ’ਵਰਸਿਟੀ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਭੇਟ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨੇ ਚਾਹੀਦੇ ਹਨ ਤਾਂ ਜੋ ਅੰਤਰ ਰਾਸ਼ਟਰੀ ਪੱਧਰ ’ਤੇ ਉਹ ਤਗਮੇ ਹਾਸਲ ਕਰ ਸਕਣ। ਚੈਂਪੀਅਨਸ਼ਿਪ ਬਾਰੇ ਡਾ. ਬਲਵਿਦੰਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿਚ ਭਾਰਤ ਦੀਆਂ 27 ’ਵਰਸਿਟੀਆਂ ਦੇ 200 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ । ਜਿਸ ਵਿਚ ਫੈਜ਼ਾਨ ਨੇ ਮੌਨਟੇਰਿੰਗ, ਸਨੋਬੋਰਡਿੰਗ, ਤੇ ਸਕੀਇੰਗ ਇਵੈਂਟ ਵਿਚ ਤਿੰਨ ਸੋਨ ਤਗਮੇ ਜਿੱਤ ਕੇ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਬਰਫ਼ ਦੀਆਂ ਖੇਡਾਂ ਦੇ ਇਹ ਮੁਕਾਬਲੇ ਪੰਜਾਬ ਦੇ ਖਿਡਾਰੀਆਂ ਲਈ ਨਵੇਕਲੇ ਤੇ ਮੁਸ਼ਕਲ ਮੁਕਾਬਲੇ ਸਨ, ਪਰ ਇਹ ਖਿਡਾਰੀ ਦੀ ਮਿਹਨਤ ਅਤੇ ਅਭਿਆਸ ਕਾਰਨ ਵਿਦਿਆਰਥੀ ਨੇ ਇਹ ਪ੍ਰਾਪਤੀ ਹਾਸਲ ਕੀਤੀ। ਉਨ੍ਹਾਂ ਖੇਡਾਂ ਦੇ ਵਿਕਾਸ ਕਈ ਵਰਸਿਟੀ ਪ੍ਰਬੰਧਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਹਿਯੋਗ ਕਈ ਧੰਨਵਾਦ ਕਿਹਾ।