ਭਾਜਪਾ ਨੇ ਬਰਾੜ ਤੇ ਸਿਵੀਆਂ ਨੂੰ ਸਰਕਲ ਪੱਧਰ ’ਤੇ ਕੀਤਾ ਨਿਯੁਕਤ
ਭਾਜਪਾ ਨੇ ਰਮਨਦੀਪ ਬਰਾੜ ਜੰਡਾਂਵਾਲਾ ਅਤੇ ਚਮਕੌਰ ਸਿੰਘ ਸਿਵੀਆਂ ਨੂੰ ਸਰਕਲ ਪੱਧਰ ’ਤੇ ਕੀਤਾ ਨਿਯੁਕਤ
Publish Date: Wed, 11 Mar 2026 07:53 PM (IST)
Updated Date: Thu, 12 Mar 2026 04:09 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਜਨਤਾ ਪਾਰਟੀ ਨੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਆਪਣੇ ਪੈਰ ਪਸਾਰਨਾ ਸ਼ੁਰੂ ਕਰ ਦਿੱਤੇ ਹਨ। ਪਿੰਡਾਂ ਵਿਚ ਬੂਥ ਪੱਧਰ ‘ਤੇ ਕਮੇਟੀਆਂ ਬਣਾਕੇ ਵੋਟਰਾਂ ਤਕ ਪਹੁੰਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸਰਕਲ ਪੱਧਰ ‘ਤੇ ਤਾਜ਼ਾ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸਰਕਲ ਜੀਦਾ ਵਿਚ ਰਮਨਦੀਪ ਸਿੰਘ ਬਰਾੜ ਜੰਡਾਂਵਾਲਾ ਨੂੰ ਸਰਕਲ ਯੁਵਾ ਮੋਰਚਾ ਪ੍ਰਧਾਨ ਅਤੇ ਚਮਕੌਰ ਸਿੰਘ ਸਿਵੀਆਂ ਨੂੰ ਸਰਕਲ ਗੋਨਿਆਣਾ ਦਾ ਐਸਸੀ ਮੋਰਚਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੁਣ ਪਿੰਡਾਂ ਦੇ ਲੋਕਾਂ ਦੀ ਵੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਅਤੇ ਹੀ ਪਾਰਟੀ ਪੰਜਾਬ ਨੂੰ ਦੇਸ਼ ਦਾ ਖੁਸ਼ਹਾਲ ਸੂਬਾ ਬਣਾ ਸਕਦੀ ਹੈ। ਇਸ ਮੌਕੇ ਹਲਕਾ ਭੁੱਚੋ ਦੇ ਇੰਚਾਰਜ ਅਤੇ ਜ਼ਿਲਾ ਐਸਸੀ ਮੋਰਚਾ ਪ੍ਰਧਾਨ ਬਲਦੇਵ ਸਿੰਘ ਆਕਲੀਆ ਨੇ ਵੀ ਰਮਨਦੀਪ ਸਿੰਘ ਬਰਾੜ ਅਤੇ ਚਮਕੌਰ ਸਿੰਘ ਸਿਵੀਆਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਰਮਨਦੀਪ ਸਿੰਘ ਬਰਾੜ ਅਤੇ ਚਮਕੌਰ ਸਿੰਘ ਸਿਵੀਆਂ ਨੇ ਵੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ, ਬਲਦੇਵ ਸਿੰਘ ਆਕਲੀਆ, ਜ਼ਿਲਾ ਜਨਰਲ ਸਕੱਤਰ ਜਤਿੰਦਰ ਗੋਗੀ, ਸਰਕਲ ਗੋਨਿਆਣਾ ਦੇ ਪ੍ਰਧਾਨ ਸੰਦੀਪ ਬਿੰਟਾ, ਅਤੇ ਸਰਕਲ ਜੀਦਾ ਦੇ ਪ੍ਰਧਾਨ ਜਸਵੰਤ ਸਿੰਘ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਜਪਾ ਵੱਲੋਂ ਦਿੱਤੀ ਗਈ ਜਿੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਅੱਗੇ ਵਧਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ।