ਬੱਲੂਆਣਾ ਵਿਖੇ ਗ੍ਰਾਮ ਪੰਚਾਇਤ ਵੱਲੋਂ ਗਲੀ ਦਾ ਨਿਰਮਾਣ ਕਾਰਜ ਸ਼ੁਰੂ
ਬੱਲੂਆਣਾ ਵਿਖੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੀ ਮੁੱਖ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ
Publish Date: Fri, 06 Mar 2026 07:37 PM (IST)
Updated Date: Sat, 07 Mar 2026 04:12 AM (IST)

ਗੁਰਨੈਬ ਸਾਜਨ, ਪੰਜਾਬੀ ਜਾਗਰਣਬੱਲੂਆਣਾ : ਪਿੰਡ ਬੱਲੂਆਣਾ ਵਿਖੇ ਸਰਪੰਚ ਸੁਖਰਾਜ ਸਿੰਘ ਸਿੱਧੂ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੇ ਸਹਿਯੋਗ ਨਾਲ ਪਿੰਡ ਦੀ ਮੁੱਖ ਗਲੀ ਜੋ ਗੁਰਦੁਆਰਾ ਸਾਹਿਬ ਤੋਂ ਪਿੰਡ ਦੀ ਫਿਰਨੀ ਤਕ ਪਿਛਲੇ 20 ਸਾਲਾਂ ਤੋਂ ਕੱਚੀ ਸੀ ਉਸ ਗਲੀ ਨੂੰ ਇੰੰਟਰਲਾਕ ਟਾਈਲਾਂ ਰਾਹੀਂ ਬਣਾਇਆ ਜਾਣਾ ਹੈ। ਗਲੀ ਦੀ ਸ਼ੁਰੂਆਤ ਡੇਰਾ ਬਾਬਾ ਬਾਲਾ ਜੀ ਦੇ ਮੁੱਖ ਸੇਵਾਦਾਰ ਬਾਬਾ ਡਿਪਟੀ ਦਾਸ ਵੱਲੋਂ ਸਰਪੰਚ ਸੁਖਰਾਜ ਸਿੰਘ ਸਿੱਧੂ,ਜਸਕਰਨ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੀ ਹਾਜਰੀ ਚ ਪਹਿਲੀ ਇੱਟ ਰੱਖ ਕੇ ਕੀਤੀ ਗਈ । ਇਸ ਮੌਕੇ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਦੀ ਮੁੱਖ ਗਲੀ ਜੋ ਗੁਰਦੁਆਰਾ ਸਾਹਿਬ ਤੋਂ ਪਿੰਡ ਦੀ ਫਿਰਨੀ ਨੂੰ ਮਿਲਾਉਂਦੀ ਹੈ ਦੀ ਸ਼ੁਰੂਆਤ ਹੋ ਚੁੱਕੀ ਹੈ। ਪੰਚਾਇਤ ਵੱਲੋਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਵਿਖੇ ਬਣਨ ਜਾ ਰਹੀ ਗਲੀ ਸਬੰਧੀ ਅਰਦਾਸ ਬੇਨਤੀ ਕਰਵਾਈ ਗਈ। ਡੇਰਾ ਬਾਬਾ ਬਾਲਾ ਜੀ ਦੇ ਮੁੱਖ ਸੇਵਾਦਾਰ ਬਾਬਾ ਡਿਪਟੀ ਦਾਸ ਨੇ ਗਲੀ ’ਚ ਇੱਟ ਰੱਖਕੇ ਆਸ਼ੀਰਵਾਦ ਦਿੱਤਾ ਹੈ। ਉਨ੍ਹਾਂ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਮੂਹ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਅਤੇ ਪਿੰਡ ਦੀਆਂ ਜ਼ਿਆਦਾਤਰ ਗਲੀਆਂ ਨਾਲੀਆਂ ਦਾ ਕੰਮ ਨੇਪਰੇ ਚੜ੍ਹਨ ਵਾਲਾ ਹੈ, ਪਿੰਡ ਦੀਆਂ ਦੋ ਆਂਗਣਵਾੜੀਆਂ ਬਣਾਉਣ ਅਤੇ ਪਿੰਡ ਦੇ ਜਲ ਘਰ ਤੋਂ ਪਿੰਡ ’ਚ ਪਾਣੀ ਦੀ ਸਪਲਾਈ ਵਾਲੀਆਂ ਪਾਈਪਾਂ ਪੁਰਾਣੀਆਂ ਹੋਣ ਕਰਕੇ ਪਿੰਡ ਦੇ ਲੋਕਾਂ ਤਕ ਪੀਣ ਵਾਲਾ ਪਾਣੀ ਸਹੀ ਢੰਗ ਨਾਲ ਨਹੀਂ ਪਹੁੰਚ ਰਿਹਾ । ਇਸ ਲਈ ਨਵੇਂ ਸਿਰੇ ਤੋਂ ਪਾਣੀ ਵਾਲੀਆਂ ਪਾਈਪਾਂ ਲਈ ਪੰਜਾਬ ਸਰਕਾਰ ਨੂੰ ਮਤਾ ਭੇਜਿਆ ਗਿਆ ਹੈ। ਗੁਰਪ੍ਰੀਤ ਸਿੰਘ ਸਿਧਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਖੇਡ ਸਟੇਡੀਅਮ , ਬੱਲੂਆਣਾ ਤੋਂ ਦਿਉਣ ਅਤੇ ਬੱਲੂਆਣਾ ਤੋਂ ਬੁਰਜ ਮਹਿਮਾ ਨੂੰ ਮਿਲਾਉਂਦੀਆਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਵੀ ਜਲਦੀ ਚੱਲ ਰਿਹਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਸਿਧਾਣਾ, ਅਜਮੇਰ ਸਿੰਘ, ਗੁਰਮੀਤ ਸੋਨੀ ਪੰਚ, ਸੁਖਦੇਵ ਸਿੰਘ ਪ੍ਰਧਾਨ , ਮੰਦਰ ਸਿੰਘ, ਨਾਇਬ ਸਿੰਘ, ਬੂਟਾ ਸਿੰਘ ਨੰਬਰਦਾਰ, ਇਕਬਾਲ ਸਿੰਘ ਨੰਬਰਦਾਰ ,ਸਾਬਕਾ ਮੈਂਬਰ ਰਾਕੇਸ਼ ਕੁਮਾਰ, ਜਸਕਰਨ ਸਿੰਘ ਬਲਾਕ ਪ੍ਰਧਾਨ ,ਗੁਰਦਾਸ ਸਿੰਘ ਸਾਬਕਾ ਫੌਜੀ, ਬਲਜੀਤ ਸਿੰਘ ਪਿੰਡ ਇਕਾਈ ਪ੍ਰਧਾਨ,ਅਮਰੀਕ ਪੰਮੀ ਆਦਿ ਹਾਜ਼ਰ ਸਨ।