ਪਿਲਾਰ ਆਉਟਰੀਚ ਫਾਊਡੇਸ਼ਨ ਨੇ ਲਾਇਆ ਮੁਫ਼ਤ ਕੈਂਪ
ਪਿਲਾਰ ਆਉਟਰੀਚ ਫਾਊਡੇਸ਼ਨ ਨੇ ਮੁਫ਼ਤ ਮੈਡੀਕਲ ਕੈਂਪ ਲਾਇਆ
Publish Date: Tue, 03 Mar 2026 09:55 PM (IST)
Updated Date: Wed, 04 Mar 2026 04:15 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਪਿਲਾਰ ਆਉਟਰੀਚ ਫਾਊਂਡੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ, ਗ੍ਰਾਮ ਪੰਚਾਇਤ ਬੁਲਾਡੇਵਾਲਾ ਜ਼ਿਲ੍ਹਾ ਬਠਿੰਡਾ ਵਿਚ ਇਕ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਹ ਕੈਂਪ ਜ਼ੇਵੀਅਰੀਅਨ ਹੈਲਥਕੇਅਰ ਐਂਡ ਕਲੀਨਿਕਲ ਲੈਬ ਅਤੇ ਸਿੱਧੂ ਐਲੋਪੈਥੀ ਅਤੇ ਆਯੁਰਵੈਦਿਕ ਹਸਪਤਾਲ ਦੇ ਸਹਿਯੋਗ ਨਾਲ “ਤੁਹਾਡੀ ਸਿਹਤ, ਸਾਡੀ ਪ੍ਰਾਥਮਿਕਤਾ” ਦੇ ਉਦੇਸ਼ ਹੇਠ ਕਰਵਾਇਆ ਗਿਆ। ਕੈਂਪ ਵਿਚ ਲਗਭਗ 122 ਮਰੀਜ਼ਾਂ ਨੇ ਮੁਫ਼ਤ ਡਾਕਟਰੀ ਸਲਾਹ ਅਤੇ ਸਿਹਤ ਜਾਂਚ ਦੀ ਸਹੂਲਤ ਦਾ ਲਾਭ ਲਿਆ। ਇਸ ਦੌਰਾਨ ਮੈਡੀਕਲ ਟੀਮ ਦੀ ਅਗਵਾਈ ਡਾ. ਮਨਵਿੰਦਰ ਸਿੰਘ ਸਿੱਧੂ ਨੇ ਕੀਤੀ। ਉਨ੍ਹਾਂ ਦੇ ਨਾਲ ਮੈਡੀਕਲ ਕਾਊਂਸਲਰ ਜਸਨਦੀਪ ਕੌਰ ਸਿੱਧੂ, ਤਕਨੀਕੀ ਸਹਿਯੋਗ ਲਈ ਸ਼ਾਹਿਦ ਮਕਸੂਦ, ਲੈਬ ਟੈਕਨੀਸ਼ਨ ਸੁਖਜੀਤ ਸਿੰਘ ਅਤੇ ਸਹਾਇਕ ਲੈਬ ਟੈਕਨੀਸ਼ਨ ਜਸ਼ਨਪ੍ਰੀਤ ਕੌਰ ਮੌਜੂਦ ਰਹੇ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਸਿਹਤ ਜਾਂਚ, ਦਵਾਈਆਂ ਅਤੇ ਲੋੜੀਂਦੀਆਂ ਜਾਂਚ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕੁਝ ਵਿਸ਼ੇਸ਼ ਜਾਂਚ ਸੇਵਾਵਾਂ ਰਿਆਇਤੀ ਦਰਾਂ ’ਤੇ ਵੀ ਉਪਲਬਧ ਕਰਵਾਈਆਂ ਗਈਆਂ।