ਕੁੜੀਆਂ ਲਈ ਸਿਹਤ ਤੇ ਸਫ਼ਾਈ ਜਾਗਰੂਕਤਾ ਕੈਂਪ ਲਾਇਆ
ਕਿਸ਼ੋਰ ਲੜਕੀਆਂ ਲਈ ਸਿਹਤ ਅਤੇ ਸਫ਼ਾਈ ਜਾਗਰੂਕਤਾ ਕੈਂਪ ਲਾਇਆ
Publish Date: Sat, 28 Feb 2026 08:53 PM (IST)
Updated Date: Sun, 01 Mar 2026 04:14 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਿਲਾਰ ਆਉਟਰੀਚ ਫਾਊਂਡੇਸ਼ਨ ਵੱਲੋਂ ਜੈਵੇਰੀਅਨ ਹੈਲਥ ਕੇਅਰ ਅਤੇ ਕਲੀਨਿਕਲ ਲੈਬ ਦੇ ਸਹਿਯੋਗ ਨਾਲ ਡਾਇਰੈਕਟਰ ਰੈਵਰੈਂਡ ਫ਼ਾਦਰ ਸਿਡਲੋਏ ਫੁਰਟਾਡੋ ਦੀ ਰਹਿਨੁਮਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਵਿਚ ਕਿਸ਼ੋਰ ਲੜਕੀਆਂ ਲਈ ਸਿਹਤ ਅਤੇ ਸਫ਼ਾਈ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਮਹਾਵਾਰੀ ਸਫ਼ਾਈ, ਪਿਸ਼ਾਬ ਸਬੰਧੀ ਇਨਫੈਕਸ਼ਨ ਦੀ ਸਮੇਂ ਸਿਰ ਪਛਾਣ ਅਤੇ ਰੋਕਥਾਮ, ਅਤੇ ਬੱਚੇਦਾਨੀ ਦੇ ਕੈਂਸਰ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਜਸ਼ਨਦੀਪ ਦੀਪ ਕੌਰ ਸਿੱਧੂ ਨੇ ਕੁੜੀਆਂ ਨੂੰ ਸਿਹਤ ਸਬੰਧੀ ਭਰਮਾਂ, ਬਚਾਅ ਦੇ ਉਪਾਅ ਅਤੇ ਸਮੇਂ ‘ਤੇ ਇਲਾਜ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਸਮਾਗਮ ਦੀ ਸ਼ਲਾਘਾਯੋਗ ਅਗਵਾਈ ਮਿਸ ਅਰਸ਼ਦੀਪ ਕੌਰ ਬਰਾੜ ਵੱਲੋਂ ਕੀਤੀ ਗਈ। ਕੈਂਪ ਦੌਰਾਨ ਲਗਭਗ 100 ਲੜਕੀਆਂ ਨੇ ਲਾਭ ਪ੍ਰਾਪਤ ਕੀਤਾ। ਸਿਹਤਮੰਦ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ 300 ਸੈਨਿਟਰੀ ਪੈਡਾਂ ਦੇ ਪੈਕਟ ਵੰਡੇ ਗਏ। ਇਸ ਦੇ ਨਾਲ ਵਿਦਿਆਰਥਣਾਂ ਨੂੰ ਮੈਂਬਰਸ਼ਿਪ ਕਾਰਡ ਦਿੱਤੇ ਗਏ, ਜਿਸ ਨਾਲ ਉਨ੍ਹਾਂ ਨੂੰ ਜਾਂਚਾਂ ਅਤੇ ਦਵਾਈਆਂ ‘ਤੇ ਛੋਟ ਮਿਲੇਗੀ। ਸਕੂਲ ਦੀ ਉਪ ਪ੍ਰਿੰਸੀਪਲ ਮਨਦੀਪ ਕੌਰ ਨੇ ਪਿਲਾਰ ਆਉਟਰੀਚ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ।