ਗਉ ਸੇਵਾ ਸੰਸਥਾਨ ਦੇ ਉਦਘਾਟਨ ਸਬੰਧੀ ਅਹਿਮ ਮੀਟਿੰਗ
ਸ਼੍ਰੀ ਕ੍ਰਿਸ਼ਨ ਸਹਾਰਾ ਗਉ ਸੇਵਾ ਸੰਸਥਾਨ ਦੇ ਉਦਘਾਟਨ ਸਬੰਧੀ ਅਹਿਮ ਮੀਟਿੰਗ
Publish Date: Fri, 20 Feb 2026 08:14 PM (IST)
Updated Date: Sat, 21 Feb 2026 04:15 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ
ਬੇਸਹਾਰਾ ਅਤੇ ਬਿਮਾਰ ਗਊਆਂ ਦੀ ਸੇਵਾ ਲਈ ਸਮਰਪਿਤ ਸੰਸਥਾ ਸ਼੍ਰੀ ਕ੍ਰਿਸ਼ਨ ਸਹਾਰਾ ਗਉ ਸੇਵਾ ਸੰਸਥਾਨ ਦੇ ਉਦਘਾਟਨ ਲਈ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਪ੍ਰਧਾਨ ਐਡਵੋਕੇਟ ਸੁਰੇਸ਼ ਕਾਂਸਲ, ਸਕੱਤਰ ਐਡਵੋਕੇਟ ਵਿਕਰਾਂਤ ਗੋਇਲ, ਖਜਾਨਚੀ ਸੁਰੇਸ਼ ਜਗ੍ਹਾ ਅਤੇ ਮੀਤ ਪ੍ਰਧਾਨ ਅਸ਼ੋਕ ਗੋਇਲ ਨੇ ਸਾਂਝੇ ਤੌਰ ’ਤੇ ਕੀਤੀ। ਮੀਟਿੰਗ ਦੌਰਾਨ ਉਦਘਾਟਨ ਸਮਾਰੋਹ ਨੂੰ ਯਾਦਗਾਰ ਬਣਾਉਣ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 7-8 ਮਾਰਚ ਨੂੰ ਸ਼੍ਰੀ ਅਖੰਡ ਰਾਮਾਇਣ ਦਾ ਪਾਠ ਸ਼੍ਰੀ ਸੰਤ ਬਾਬਾ ਜਮਨਾ ਦਾਸ ਜੀ ਪਿੰਡ ਦੁੱਨੇਵਾਲਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵਿਨੋਦ ਬੰਗੀ, ਰਮੇਸ਼ ਬਾਂਸਲ, ਅਸ਼ੋਕ ਸੇਤੀਆ, ਵਿਸ਼ਾਲ ਗੋਇਲ, ਭਗਵਾਨ ਦਾਸ ਜਿੰਦਲ, ਸਤੀਸ਼ ਕੁਮਾਰ, ਅਮੀਰ ਚੰਦ ਚਲਾਣਾ ਅਤੇ ਰੂਪ ਲਾਲ ਜੈਨ, ਅਮਿਤ ਲਹਿਰੀ, ਮੁਕੇਸ਼ ਸੋਨੀ, ਪਾਲ ਸ਼ਰਮਾ ਨੇ ਹਾਜ਼ਰੀ ਲਗਵਾ ਕੇ ਸੰਸਥਾ ਦੇ ਉਪਰਾਲਿਆਂ ਦੀ ਸਰਾਹਨਾ ਕੀਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਮੀਟਿੰਗ ਦੇ ਅੰਤ ਵਿੱਚ ਸਭ ਮੈਂਬਰਾਂ ਨੇ ਇਹ ਸੰਕਲਪ ਦੁਹਰਾਇਆ ਕਿ ਬੇਸਹਾਰਾ ਅਤੇ ਬਿਮਾਰ ਗਊਆਂ ਦੀ ਸੇਵਾ ਲਈ ਸੰਸਥਾ ਵੱਲੋਂ ਨਿਰੰਤਰ ਅਤੇ ਨਿਸ਼ਕਾਮ ਯਤਨ ਜਾਰੀ ਰਹਿਣਗੇ।