ਅਕਾਲੀ ਦਲ ਪ੍ਰਤੀ ਲੋਕਾਂ ’ਚ ਭਾਰੀ ਉਤਸ਼ਾਹ : ਮਲੂਕਾ
ਅਕਾਲੀ ਦਲ ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ: ਮਲੂਕਾ
Publish Date: Thu, 19 Feb 2026 05:46 PM (IST)
Updated Date: Thu, 19 Feb 2026 05:48 PM (IST)

- ਹਲਕਾ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡਾਂ ’ਚ ਮੀਟਿੰਗਾਂ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭ ਕੀਤੀਆਂ ਗਈਆਂ ਵਿਧਾਨ ਸਭਾ ਹਲਕਿਆਂ ਅੰਦਰ ਰੈਲੀਆਂ ਨੂੰ ਲੈ ਕੇ ਅਕਾਲੀ ਖੇਮੇ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਕੜੀ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ 28 ਫਰਵਰੀ ਨੂੰ ਕਸਬਾ ਭਾਈ ਰੂਪਾ ਵਿਖੇ ਹਲਕਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੌਰਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਬੋਧਨ ਕਰ ਰਹੇ ਹਨ। ਉਕਤ ਰੈਲੀ ਨੂੰ ਲੈ ਕੇ ਹਲਕੇ ਅੰਦਰ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਤਿਆਰੀਆਂ ਪੂਰੇ ਜ਼ੋਰਾਂ ਉੱਪਰ ਚੱਲ ਰਹੀਆਂ ਹਨ। ਸਾਬਕਾ ਕੈਬਨਿਟ ਮੰਤਰੀ ਮਲੂਕਾ ਵੱਲੋਂ ਹਲਕੇ ਦੇ ਪਿੰਡਾਂ ਅੰਦਰ ਨੁੱਕੜ ਮੀਟਿੰਗਾਂ ਰਾਹੀ ਸਮਰਥਕਾਂ ਨੂੰ ਰੈਲੀ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ ਹੈ। ਮਲੂਕਾ ਨੇ ਪਿੰਡ ਜਲਾਲ, ਦਿਆਲਪੁਰਾ ਭਾਈਕਾ, ਸੁਰਜੀਤਪੁਰਾ, ਆਕਲੀਆ ਜਲਾਲ, ਗੁਰੂਸਰ ਬੁਰਜ ਥਰੋੜ, ਸਿਰੀਏਵਾਲਾ, ਰਾਮੂੰਵਾਲਾ, ਹਾਕਮ ਸਿੰਘ ਵਾਲਾ, ਕੋਇਰ ਸਿੰਘ ਵਾਲਾ, ਭੋਡੀਪੁਰਾ, ਕੇਸਰ ਸਿੰਘ ਵਾਲਾ, ਬੁਰਜ ਲੱਧਾ, ਦਿਆਲਪੁਰਾ ਮਿਰਜ਼ਾ, ਗੁੰਮਟੀ, ਅਤੇ ਹਮੀਰਗੜ੍ਹ ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਅਗਾਮੀ ਵਿਧਾਨ ਸਭਾ ਚੋਣਾਂ ਲਈ ਹੁਣੇ ਹੁਣੇ ਤੋਂ ਹੀ ਜੁਟ ਜਾਣ ਦਾ ਸੱਦਾ ਦਿੱਤਾ। ਮਲੂਕਾ ਨੇ 28 ਫਰਵਰੀ ਦੀ ਭਾਈ ਰੂਪਾ ਵਿਖੇ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਅੰਦਰ ਹੁਣ ਆਪ ਸਰਕਾਰ ਦਾ ਭੋਗ ਪੈਣਾ ਤੈਅ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਲੋਕ ਪਹਿਲਾ ਵਾਂਗ ਮੁੜ ਆਪ ਆਗੂਆਂ ਦੇ ਕਿਸੇ ਵੀ ਝੂਠੇ ਝਾਂਸੇ ਵਿਚ ਨਹੀ ਆਉਣਗੇ। ਮਲੂਕਾ ਨੇ ਮੀਟਿੰਗਾਂ ਦੌਰਾਨ ਭਾਈਰੂਪਾ ਰੈਲੀ ਨੂੰ ਪੂਰਨ ਸਫ਼ਲ ਬਣਾਉਣ ਸਬੰਧੀ ਆਗੂਆਂ ਅਤੇ ਵਰਕਰਾਂ ਦੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡਾਂ ਅੰਦਰ ਅਕਾਲੀ ਦਲ ਪ੍ਰਤੀ ਲੋਕਾਂ ਵਿਚ ਅਥਾਹ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਹੱਕ ਵਿਚ ਹਨ੍ਹੇਰੀ ਬਣੇਗਾ। ਇਸ ਸਮੇਂ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਰਾਕੇਸ਼ ਕੁਮਾਰ ਗੋਇਲ, ਸੁਖਦੀਪ ਸਿੰਘ ਸਿਰੀਏਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਡਾ. ਜਸਪਾਲ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਤੇਜ ਸਿੰਘ ਚਾਨੀ, ਜਸਪਾਲ ਸਿੰਘ ਵੜਿੰਗ, ਸੁਖਜਿੰਦਰ ਸਿੰਘ ਖਾਨਦਾਨ, ਮਨਜੀਤ ਸਿੰਘ ਧੁੰਨਾ, ਸੁਖਜਿੰਦਰ ਸਿੰਘ ਖਹਿਰਾ, ਹਰਦੇਵ ਸਿੰਘ ਗੋਗੀ ਬਰਾੜ, ਰਘਵੀਰ ਸਿੰਘ ਕਾਕਾ ਖਾਨਾਪੱਤੀ, ਗੁਰਵਿੰਦਰ ਕੌਰ ਭਗਤਾ, ਜਗਦੀਸ ਸਿੰਘ ਜਲਾਲ, ਗੁਰਬਚਨ ਸਿੰਘ ਜਲਾਲ, ਗੁਲਾਬ ਚੰਦ ਸਿੰਗਲਾ, ਅਮਰਜੀਤ ਸਿੰਘ ਫੌਜੀ ਦਿਆਲਪੁਰਾ ਭਾਈਕਾ, ਨਾਇਬ ਸਿੰਘ ਹਮੀਰਗੜ੍ਹ ਸਾਬਕਾ ਸਰਪੰਚ, ਜਗਦੀਸ ਸਿੰਘ ਰਾਮੂਵਾਲਾ, ਲਖਵੀਰ ਸਿੰਘ ਮੌੜ, ਇਕੱਤਰ ਸਿੰਘ ਹਮੀਰਗੜ੍ਹ, ਹਰਦੀਪ ਸਿੰਘ ਹਮੀਰਗੜ੍ਹ, ਜੱਸੀ ਕੋਇਰ ਸਿੰਘ ਕੋਇਰ ਸਿੰਘ ਵਾਲਾ, ਅਮਨਦੀਪ ਸਿੰਘ ਬੁਰਜ ਲੱਧਾ, ਮਨੋਹਰ ਸਿੰਘ ਸਿਰੀਏਵਾਲਾ ਆਦਿ ਹਾਜ਼ਰ ਸਨ।