ਸਰਸਵਤੀ ਗਰੁੱਪ ਆਫ਼ ਕਾਲਜਿਜ਼ ’ਚ ਫ੍ਰੈਸ਼ਰ ਪਾਰਟੀ ਕਰਵਾਈ
ਸਰਸਵਤੀ ਗਰੁੱਪ ਆਫ਼ ਕਾਲਜਜ਼ ਵਿਚ ਫ੍ਰੈਸ਼ਰ ਪਾਰਟੀ
Publish Date: Wed, 11 Feb 2026 06:46 PM (IST)
Updated Date: Thu, 12 Feb 2026 04:03 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਸਰਸਵਤੀ ਗਰੁੱਪ ਆਫ਼ ਕਾਲਜਜ਼, ਮੌੜ ਮੰਡੀ ਦੇ ਕੈਂਪਸ ’ਚ ਅੱਜ ਫ੍ਰੈਸ਼ਰ ਪਾਰਟੀ ਸਮਾਰੋਹ ਅਤੇ ਕਰੀਅਰ ਕਾਊਂਸਲਿੰਗ ਅਤੇ ਗਾਈਡੈਂਸ ਸਮਾਗਮ ਬਹੁਤ ਉਤਸ਼ਾਹਪੂਰਕ ਮਨਾਇਆ। ਸਮਾਗਮ ’ਚ ਨਵੇਂ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ, ਡਾਂਸ ਤੇ ਮਨੋਰੰਜਨ ਭਰੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਨੂੰ ਤੋਹਫ਼ੇ ਵੀ ਵੰਡੇ ਗਏ, ਜਿਸ ਨਾਲ ਸਮਾਰੋਹ ਦੀ ਰੌਣਕ ਹੋਰ ਵਧ ਗਈ। ਕਾਲਜ ਵੱਲੋਂ ਬਾਰ੍ਹਵੀਂ ਦੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਲਈ ਭਵਿੱਖੀ ਕਰੀਅਰ ਸਬੰਧੀ ਮਾਰਗਦਰਸ਼ਨ ਵੀ ਦਿੱਤਾ। ਕਾਲਜ ’ਚ ਚੱਲ ਰਹੇ ਕੋਰਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਕੈਂਪਸ ਦੀਆਂ ਖੇਡ ਸਹੂਲਤਾਂ ਤੇ ਐੱਨਡੀਏ ਕੋਚਿੰਗ ਬਾਰੇ ਰਿਸੋਰਸ ਪਰਸਨ ਮਿਸਿਜ਼ ਅੰਜੂ ਨਾਗਪਾਲ, ਭੁਪਿੰਦਰ ਸਿੰਘ ਮਾਨ ਤੇ ਅਵਿਨਾਸ਼ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਐੱਸਸੀ ਤੇ ਐਸਟੀ ਵਰਗ ਦੇ ਵਿਦਿਆਰਥੀਆਂ ਲਈ ਮੁਫ਼ਤ ਪੜ੍ਹਾਈ ਦੇ ਮੌਕੇ ਸਬੰਧੀ ਜਾਣਕਾਰੀ ਵੀ ਦਿੱਤੀ। ਕਾਲਜ ਦੇ ਚੇਅਰਮੈਨ ਡਾ. ਸਵਰਨ ਪ੍ਰਕਾਸ਼ ਨੇ ਕੈਂਪਸ ਦੀਆਂ ਆਧੁਨਿਕ ਸਹੂਲਤਾਂ, ਅਨੁਸ਼ਾਸਨ ਅਤੇ ਵਿਦਿਆਰਥੀ ਕੇਂਦਰਿਤ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਸਭ ਦਾ ਸਵਾਗਤ ਕੀਤਾ। ਅੰਤ ’ਚ ਕਾਲਜ ਦੇ ਪ੍ਰਿੰਸੀਪਲ ਮੋਹਿਤ ਅਨੇਜਾ ਨੇ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਵੋਟ ਆਫ਼ ਥੈਂਕਸ ਪੇਸ਼ ਕੀਤਾ। ਇਹ ਸਮਾਗਮ ਵਿਦਿਆਰਥੀਆਂ ਲਈ ਇਕ ਯਾਦਗਾਰ ਅਨੁਭਵ ਸਾਬਤ ਹੋਇਆ।