ਜੀਐੱਨਐੱਮ ਟ੍ਰੇਨਿੰਗ ਸਕੂਲ ਵਿਚ ਲੈਪਰੋਸੀ ਦਿਵਸ ਮਨਾਇਆ
ਜੀਐਨਐਮ ਟ੍ਰੇਨਿੰਗ ਸਕੂਲ ਵਿਚ ਲੈਪਰੋਸੀ ਦਿਵਸ ਮਨਾਇਆ
Publish Date: Sat, 31 Jan 2026 05:13 PM (IST)
Updated Date: Sun, 01 Feb 2026 04:08 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤ ਸਰਕਾਰ ਵੱਲੋਂ ਨੈਸ਼ਨਲ ਲੈਪਰੋਸੀ ਰਿਡੀਕੇਸ਼ਨ ਪ੍ਰੋਗਰਾਮ (ਐਨਐਲਈਪੀ) ਤਹਿਤ ਕੁਸ਼ਟ ਰੋਗ ਦੇ ਖਾਤਮੇ ਲਈ 13 ਫਰਵਰੀ ਤਕ “ਸਪਰਸ਼ ਲੈਪਰੋਸੀ ਜਾਗਰੂਕਤਾ ਪ੍ਰੋਗਰਾਮ” ਅਧੀਨ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਰੈਲੀਆਂ, ਗਰੁੱਪ ਮੀਟਿੰਗਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਰਿਹਾਇਸ਼ੀ ਖੇਤਰਾਂ ਵਿਚ ਸਰਵੇ ਕਰਵਾਇਆ ਜਾਵੇਗਾ। ਸ਼ੱਕੀ ਲੱਛਣ ਵਾਲੇ ਵਿਅਕਤੀਆਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਵੇਗਾ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਦੀ ਅਗਵਾਈ ਹੇਠ ਜੀਐਨਐਮ ਟ੍ਰੇਨਿੰਗ ਸਕੂਲ ਵਿਚ ਲੈਪਰੋਸੀ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਕੁਸ਼ਟ ਰੋਗੀਆਂ ਨਾਲ ਭੇਦਭਾਵ ਨਾ ਕਰਨ ਦੀ ਸਹੁੰ ਚੁਕਾਈ। ਡਾ. ਊਸ਼ਾ ਗੋਇਲ ਅਤੇ ਡਾ. ਸੀਮਾ ਗੁਪਤਾ ਨੇ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰ੍ਹਾਂ ਇਲਾਜਯੋਗ ਹੈ ਅਤੇ ਬਹੁ-ਔਸ਼ਧੀ ਇਲਾਜ ਸਰਕਾਰ ਵੱਲੋਂ ਮੁਫ਼ਤ ਦਿੱਤਾ ਜਾਂਦਾ ਹੈ। ਇਸ ਸਮਾਗਮ ਵਿਚ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ।