ਬਲਾਕ ਪੱਧਰੀ ਅੰਡਰ 11 ਖੇਡਾਂ 'ਚ ਓਵਰ ਆਲ ਟਰਾਫੀ ਕੋਠਾ ਗੁਰੂ ਸੈਂਟਰ ਨੇ ਜਿੱਤੀ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਅੱਡਾ ਭਗਤਾ ਭਾਈ ਵਿਖੇ ਸਮੂਹ ਸੈਂਟਰ ਮੁਖੀ ਸਿੱਖਿਆ ਬਲਾਕ ਭਗਤਾ ਭਾਈ ਦੀ ਅਗਵਾਈ ਵਿਚ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ (ਅੰਡਰ-11) ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਸਮੂਹ ਸੈਂਟਰ ਮੁਖੀਆਂ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਗਈ। ਜਿਸ ਵਿਚ 6 ਕਲੱਸਟਰਾਂ ਦੇ ਤਕਰੀਬਨ 800 ਬੱਚਿਆਂ ਨੇ ਭਾਗ ਲਿਆ। ਸੀਐੱਚਟੀ ਜਗਸੀਰ ਸਿੰਘ ਪੰਮਾ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਖੇਡਾਂ ਦੇ ਨਤੀਜਿਆਂ ਦੌਰਾਨ ਲੜਕਿਆਂ ਦੀ 100 ਮੀਟਰ ਦੌੜ ਵਿਚ ਨਹੀਮ ਸੈਂਟਰ ਅੱਡਾ ਭਗਤਾ ਨੇ ਪਹਿਲਾ, ਹਰਮਨ ਸਿੰਘ ਕੋਠਾਗੁਰੂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ਲੜਕੀਆਂ ਦੇ 100 ਮੀਟਰ ਮੁਕਾਬਲਿਆਂ ਦੌਰਾਨ ਸਿਮਰਨਜੀਤ ਕੌਰ ਢਪਾਲੀ ਨੇ ਪਹਿਲਾ ਤੇ ਕਾਸਿਫਾ ਪ੍ਰਵੀਨ ਅੱਡਾ ਭਗਤਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਦੌੜਾਂ ਦੇ 200 ਮੀਟਰ (ਲੜਕੇ) ਵਿਚ ਕਰਨ ਸਿੰਘ ਆਕਲੀਆ ਜਲਾਲ ਨੇ ਪਹਿਲਾ ਤੇ ਏਕਮ ਸਿੰਘ ਸਲਾਬਤਪੁਰਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ 200 ਮੀਟਰ ਦੌੜਾਂ ਦੇ ਮੁਕਾਬਲਿਆਂ ਦੌਰਾਨ ਸਿਮਰਨ ਕੌਰ ਢਪਾਲੀ ਨੇ ਪਹਿਲਾ, ਰੁਤਮਜੀਤ ਕੌਰ ਕੋਠਾਗੁਰੂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 400 ਮੀਟਰ (ਲੜਕੇ) ਵਿਚ ਨਹੀਮ ਅੱਡਾ ਭਗਤਾ ਨੇ ਪਹਿਲਾ ਤੇ ਯੁਵਰਾਜ ਸਿੰਘ ਆਕਲੀਆ ਜਲਾਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ 400ਮੀਟਰ (ਲੜਕੀਆਂ) ਦੇ ਮੁਕਾਬਲੇ ਦੌਰਾਨ ਅਸ਼ਮੀਤ ਕੌਰ ਨੇ ਪਹਿਲਾ ਤੇ ਸਰਮਿਨ ਕੌਰ ਬੱਜੋਆਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਦੌੜਾਂ ਦੇ 600 ਮੀਟਰ (ਲੜਕੇ) ਵਿਚ ਸਹਿਜ ਸਿੰਘ ਢਪਾਲੀ ਨੇ ਪਹਿਲਾ ਤੇ ਸਤਿਨਾਮ ਸਿੰਘ ਬੱਜੋਆਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, 600 ਮੀਟਰ (ਲੜਕੀਆਂ ) ਸਿਮਰਨ ਕੌਰ ਢਪਾਲੀ ਨੇ ਪਹਿਲਾ ਤੇ ਸੁਖਮਨ ਕੌਰ ਢਪਾਲੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਰਿਲੇਅ ਰੇਸ (ਲੜਕੇ) ਵਿਚ ਅੱਡਾ ਭਗਤਾ ਨੇ ਪਹਿਲਾ ਤੇ ਢਪਾਲੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਰਿਲੇਅ ਰੇਸ (ਲੜਕੀਆਂ ) ਢਪਾਲੀ ਨੇ ਪਹਿਲਾ ਤੇ ਅੱਡਾ ਭਗਤਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀ ਲੰਬੀ ਛਾਲ ਵਿਚ ਸਲਮਾਨ ਖਾਨ ਅੱਡਾ ਭਗਤਾ ਨੇ ਪਹਿਲਾ ਤੇ ਜਸਕੀਰਤ ਸਿੰਘ ਬੱਜੋਆਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਇਨ੍ਹਾਂ ਮੁਕਾਬਲਿਆਂ ਦੌਰਾਨ ਨਵਨੀਤ ਕੌਰ ਅੱਡਾ ਭਗਤਾ ਨੇ ਪਹਿਲਾ ਤੇ ਰਮਨਦੀਪ ਕੌਰ ਕੋਠਾ ਗੁਰੂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸ਼ਾਟ ਪੁੱਟ (ਗੋਲਾ) ਮੁਕਾਬਲਿਆਂ ਵਿਚ ਪ੍ਰਭਜੋਤ ਸਿੰਘ ਢਪਾਲੀ ਪਹਿਲਾ ਤੇ ਅਰਮਾਨ ਦੀਪ ਸਿੰਘ ਕੋਠਾ ਗੁਰੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਗੋਲਾ (ਲੜਕੀਆਂ) ਨਵਜੋਤ ਕੌਰ ਅੱਡਾ ਭਗਤਾ ਨੇ ਪਹਿਲਾ ਤੇ ਰਮਨਦੀਪ ਕੌਰ ਕੋਠਾ ਗੁਰੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਸ਼ਤਰੰਜ ਮੁਕਾਬਲਿਆਂ ਦੌਰਾਨ ਸਲਾਬਤਪੁਰਾ ਨੇ ਪਹਿਲਾ ਤੇ ਕੋਠਾ ਗੁਰੂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕੀਆਂ ਵਿਚੋਂ ਸਲਾਬਤਪੁਰਾ ਨੇ ਪਹਿਲਾ ਤੇ ਅੱਡਾ ਭਗਤਾ ਦੂਸਰਾ ਸਥਾਨ ਪ੍ਰਾਪਤ ਕੀਤਾ । ਬੈਡਮਿੰਟਨ (ਲੜਕੇ) ਵਿਚੋਂ ਸਲਾਬਤਪੁਰਾ ਨੇ ਪਹਿਲਾ ਅਤੇ ਢਪਾਲੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ (ਲੜਕੀਆਂ) ਵਿਚ ਸਲਾਬਤਪੁਰਾ ਨੇ ਪਹਿਲਾ ਅਤੇ ਕੋਠਾ ਗੁਰੂ ਦੂਸਰਾ ਸਥਾਨ ਪ੍ਰਾਪਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਜਿਮਨਾਸਟਿਕ (ਲੜਕੇ) ਕੋਠਾਗੁਰੂ ਨੇ ਪਹਿਲਾ ਤੇ ਅੱਡਾ ਭਗਤਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਜਿਮਨਾਸਟਿਕ (ਲੜਕੀਆਂ) ਕੋਠਾ ਗੁਰੂ ਨੇ ਪਹਿਲਾ ਅਤੇ ਸਲਾਬਤਪੁਰਾ ਦੂਸਰਾ ਸਥਾਨ ਪ੍ਰਾਪਤ ਕੀਤਾ। ਯੋਗਾ (ਲੜਕੇ, ਲੜਕੀਆਂ )ਢਪਾਲੀ ਨੇ ਪਹਿਲਾ ਤੇ ਬੱਜੋਆਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਫੱਟਬਾਲ (ਲੜਕੇ) ਆਕਲੀਆ ਜਲਾਲ ਨੇ ਪਹਿਲਾ ਤੇ ਕੋਠਾ ਗੁਰੂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਦਕਿ ਕੋਠਾ ਗੁਰੂ ਦੀਆਂ ਲੜਕੀਆਂ ਜੇਤੂ ਰਹੀਆਂ। ਖੋ ਖੋ (ਲੜਕੇ) ਸਲਾਬਤਪੁਰਾ ਨੇ ਪਹਿਲਾ ਤੇ ਅੱਡਾ ਭਗਤਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਖੋ-ਖੋ (ਲੜਕੀਆਂ ) ਅੱਡਾ ਭਗਤਾ ਨੇ ਪਹਿਲਾ ਤੇ ਸਲਾਬਤਪੁਰਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਰਾਟੇ (ਲੜਕੇ-ਲੜਕੀਆਂ) ਬੱਜੋਆਣਾ ਤੇ ਕੋਠਾਗੁਰੂ ਪਹਿਲੇ ਤੇ ਦੂਜੇ ਸਥਾਨ ਤੇ ਰਹੇ। ਹਾਕੀ ਵਿਚ ਕੋਠਾ ਗੁਰੂ ਦੇ ਲੜਕੇ ਤੇ ਲੜਕੀਆਂ ਜੇਤੂ ਰਹੀਆਂ। ਮਿੰਨੀ ਹੈਂਡਬਾਲ (ਲੜਕੇ-ਲੜਕੀਆਂ) ਅੱਡਾ ਭਗਤਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ (ਲੜਕੇ) ਬੱਜੋਆਣਾ ਨੇ ਪਹਿਲਾ ਤੇ ਸਲਾਬਤਪੁਰਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ (ਲੜਕੀਆਂ )ਅੱਡਾ ਭਗਤਾ ਨੇ ਪਹਿਲਾ ਤੇ ਬੱਜੋਆਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਵਿੱਚ ਅੱਡਾ ਭਗਤਾ ਨੇ ਪਹਿਲਾ ਤੇ ਬੱਜੋਆਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ 25 ਕਿੱਲੋ ਭਾਰ ਵਰਗ ਵਿਚ ਬੱਜੋਆਣਾ ਨੇ ਪਹਿਲਾ ਤੇ ਆਕਲੀਆ ਜਲਾਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ 30 ਕਿੱਲੋ ਵਿਚ ਅੱਡਾ ਭਗਤਾ ਨੇ ਪਹਿਲਾ ਤੇ ਢਪਾਲੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ 28 ਕਿੱਲੋ ਦੇ ਮੁਕਾਬਲਿਆਂ ਦੌਰਾਨ ਕੋਠਾ ਗੁਰੂ ਨੇ ਪਹਿਲਾ ਤੇ ਆਕਲੀਆ ਜਲਾਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ (32 ਕਿੱਲੋ ) ਅੱਡਾ ਭਗਤਾ ਨੇ ਪਹਿਲਾ ਤੇ ਆਕਲੀਆ ਜਲਾਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੁਖਦੇਵ ਸਿੰਘ ਤੇ ਗਗਨਦੀਪ ਕੁਮਾਰ ਦੀ ਕੰਮ ਪ੍ਰਤੀ ਸਮਰਪਿਤ ਭਾਵਨਾ ਦੀ ਸਲਾਘਾ ਕੀਤੀ ਗਈ। ਖੇਡਾਂ ਦੇ ਅਖੀਰਲੇ ਦਿਨ ਦਿਲਬਾਗ ਸਿੰਘ ਬੀਪੀਈਓ ਭਗਤਾ ਭਾਈ ਤੇ ਹਰਜਿੰਦਰ ਸਿੰਘ ਸੀਐੱਚਟੀ ਢਪਾਲੀ ਵੱਲੋਂ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਗੁਰਬਖਸ਼ ਸਿੰਘ, ਜਗਵਿੰਦਰ ਸਿੰਘ ਬਰਾੜ ਤੇ ਜਗਸੀਰ ਸਿੰਘ ਭਗਤਾ ਨੇ ਖਿਡਾਰੀਆਂ ਤੇ ਪ੍ਰਬੰਧਕਾਂ ਨੂੰ ਸੀਮਤ ਸਾਧਨਾਂ ਨਾਲ ਸਫਲਤਾਪੂਰਵਕ ਖੇਡਾਂ ਕਰਵਾਉਣ ਦੀ ਵਧਾਈ ਦਿੱਤੀ। ਸਟੇਜ ਸਕੱਤਰ ਦੀ ਭੂਮਿਕਾ ਬੂਟਾ ਸਿੰਘ ਸੁਨਾਮੀ ਵੱਲੋਂ ਨਿਭਾਈ ਗਈ। ਇਨ੍ਹਾਂ ਖੇਡਾਂ ਨੂੰ ਸਫ਼ਲ ਕਰਵਾਉਣ ਵਿਚ ਹਰਜੀਤ ਸਿੰਘ ਸੀਐੱਚਟੀ, ਹਰਜਿੰਦਰ ਸਿੰਘ ਸੀਐੱਚਟੀ, ਗੁਰਬਖਸ਼ ਸਿੰਘ ਸੀਐੱਚਟੀ, ਜਗਵਿੰਦਰ ਸਿੰਘ ਬਰਾੜ ਸੀਐੱਚਟੀ, ਕਰਮਜੀਤ ਸਿੰਘ ਐੱਚਟੀ, ਬੂਟਾ ਸਿੰਘ ਆਕਲੀਆ, ਜਸਵਿੰਦਰ ਜਲਾਲ, ਸੁਖਦੇਵ ਸਿੰਘ ਸਿੱਧੂ, ਹਰਪ੍ਰੀਤ ਸਿੰਘ ਗੋਲਡੀ, ਸੁਰਜੀਤ ਸਿੰਘ ਐੱਚਟੀ, ਗੁਰਪ੍ਰੀਤ ਸਿੰਘ ਢਪਾਲੀ, ਗੁਰਵਿੰਦਰ ਕਾਂਗੜ, ਹਰਜੀਤ ਸਿੰਘ ਨਾਥਪੁਰਾ, ਲਖਵੀਰ ਸਿੰਘ ਐੱਚ ਟੀ, ਜਸਵੀਰ ਸਿੰਘ ਕਲਿਆਣ, ਸਿਕੰਦਰ ਸਿੰਘ ਐੱਚ ਟੀ, ਪ੍ਰਿਤਪਾਲ ਕੌਰ, ਆਰਤੀ ਦੇਵੀ, ਮਨਦੀਪ ਕੋਰ, ਗੁਰਮੀਤ ਕੌਰ, ਅੰਮ੍ਰਿਤਪਾਲ ਕਲੇਰ, ਰਜਿੰਦਰ ਕੌਰ, ਸ਼ਿੰਕੂ ਬਾਲਾ, ਬਲਜੀਤ ਸਿੰਘ, ਮੀਨਾ ਰਾਣੀ, ਚਰਨਜੀਤ ਕੌਰ, ਪਰਮਿੰਦਰ ਪਾਲ ਕੌਰ, ਸੁਖਦੀਪ ਸਿੰਘ, ਰਾਜਵਿੰਦਰ ਬਰਾੜ, ਜਸ਼ਨ ਚੰਮ, ਅਵਤਾਰ ਸਿੰਘ, ਬਲਜਿੰਦਰ ਸ਼ਰਮਾ, ਸੁਖਦੀਪ ਸਿੰਘ, ਸਵਰਨਜੀਤ ਭਗਤਾ ਤੇ ਬਲਾਕ ਭਗਤਾ ਦੇ ਸਮੂਹ ਅਧਿਆਪਕਾਂ ਦਾ ਯੋਗਦਾਨ ਰਿਹਾ।