ਸਰਬਸੰਮਤੀ ਨਾਲ ਹਰਜਿੰਦਰ ਸਿੰਘ ਨਥਾਣਾ ਬਣੇ ਪ੍ਰਧਾਨ
ਸਰਬਸੰਮਤੀ ਨਾਲ ਹਰਜਿੰਦਰ ਸਿੰਘ ਨਥਾਣਾ ਬਣੇ ਪ੍ਰਧਾਨ
Publish Date: Sun, 19 Oct 2025 08:28 PM (IST)
Updated Date: Mon, 20 Oct 2025 04:03 AM (IST)

ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਟੀਚਰਜ਼ ਹੋਮ ਵਿਖੇ ਟੈਕਨੀਕਲ ਸਰਵਿਸਜ ਯੂਨੀਅਨ (ਰਜਿ.49) ਸੂਬਾ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਪਿਛਲੇ ਸੈਸ਼ਨ ਦੌਰਾਨ ਚੁਣੀ ਹੋਈ ਸਰਕਲ ਕਮੇਟੀ ਦਾ ਕਾਰਜਕਾਲ ਪੂਰਾ ਹੋਣ ਕਰਕੇ ਨਵੀਂ ਕਮੇਟੀ ਲਈ ਸਰਕਲ ਚੋਣ ਇਜਲਾਸ ਰੱਖਿਆ ਗਿਆ। ਇਜਲਾਸ ਦੌਰਾਨ ਸਰਕਲ ਸਕੱਤਰ ਅਤੇ ਖਜ਼ਾਨਚੀ ਨੇ ਪਿਛਲੇ ਸੈਸ਼ਨ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ। ਨਵੀਂ ਸਰਕਲ ਕਮੇਟੀ ਦੀ ਹੋਈ ਚੋਣ ’ਚ ਸਰਬਸੰਮਤੀ ਨਾਲ ਹਰਜਿੰਦਰ ਸਿੰਘ ਨਥਾਣਾ ਨੂੰ ਪ੍ਰਧਾਨ ਬਣਾਇਆ ਗਿਆ। ਬਾਕੀ ਦੇ ਆਹੁਦੇਦਾਰਾਂ ’ਚ ਸਕੱਤਰ ਬੇਅੰਤ ਸਿੰਘ ਤਲਵੰਡੀ ਸਾਬੋ, ਮੀਤ ਪ੍ਰਧਾਨ ਅੰਗਰੇਜ ਸਿੰਘ ਲਹਿਰਾ ਧੂਰਕੋਟ, ਮੀਤ ਸਕੱਤਰ ਗੁਰਮੀਤ ਸਿੰਘ, ਭੀਮ ਸੈਨ ਨੂੰ (ਚੌਥੀ ਵਾਰ) ਖਜ਼ਾਨਚੀ ਚੁਣਿਆ ਗਿਆ। ਚੁਣੀ ਗਈ ਕਮੇਟੀ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਚੁਣੇ ਹੋਏ ਆਗੂਆਂ ਨੇ ਚੋਣ ਕਮੇਟੀ ਅਤੇ ਸਮੂਹ ਵਰਕਰਾਂ ਨੂੰ ਜਥੇਬੰਦੀ ਅਤੇ ਮੁਲਾਜ਼ਮਾਂ ਦੇ ਹਿੱਤਾਂ ਲਈ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ। ਇਜਲਾਸ ਦੀ ਸਮਾਪਤੀ ’ਤੇ ਸਾਬਕਾ ਸਰਕਲ ਪ੍ਰਧਾਨ ਬਲਜੀਤ ਸਿੰਘ ਭਗਤਾ ਨੇ ਸਮੂਹ ਆਗੂਆਂ ਤੇ ਵਰਕਰਾਂ ਦਾ ਇਜਲਾਸ ’ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਭਾਣਾ, ਮੀਤ ਪ੍ਰਧਾਨ ਬਲਜਿੰਦਰ ਸ਼ਰਮਾ, ਜਨਰਲ ਸਕੱਤਰ ਕੁਲਵਿੰਦਰ ਸਿੰਘ ਢਿੱਲੋਂ, ਜੋਨ ਪ੍ਰਧਾਨ ਕੁਲਵੀਰ ਸਿੰਘ, ਸਕੱਤਰ ਨਛੱਤਰ ਸਿੰਘ, ਸਾਬਕਾ ਸਰਕਲ ਪ੍ਰਧਾਨ ਬਲਜਿੰਦਰ ਸ਼ਰਮਾ ਸੇਖੂ, ਲੋਕ ਸੰਗਰਾਮ ਦੇ ਆਗੂ ਸੁਖਮੰਦਰ ਸਿੰਘ, ਵੱਖ–ਵੱਖ ਸਬ ਡਵੀਜ਼ਨਾਂ, ਡਵੀਜ਼ਨਾਂ ਦੇ ਡੈਲੀਗੇਟ, ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।