ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਗਮ ਕਰਵਾਇਆ
ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਗਮ ਕਰਵਾਇਆ
Publish Date: Sun, 19 Oct 2025 08:27 PM (IST)
Updated Date: Mon, 20 Oct 2025 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਗੁਰਦੁਆਰਾ ਬਾਬਾ ਵਿਸ਼ਵਕਰਮਾ ਕਮੇਟੀ ਭਗਤਾ ਭਾਈ ਵੱਲੋਂ 2008 ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 22 ਰੋਜ਼ਾ ਪ੍ਰਭਾਤ ਫੇਰੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਗਮ ਕੀਤੇ ਜਾ ਰਹੇ ਹਨ, ਜਿਸ ਤਹਿਤ ਭਾਈਕੇ ਐਗਰੀ ਕਲਚਰ ਵਰਕਸ ਭਗਤਾ ਭਾਈ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਈ ਸਿਕੰਦਰ ਸਿੰਘ ਖਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ’ਚ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਆ ਤੇ ਪ੍ਰਸਿੱਧ ਢਾਡੀ ਬਲਵਿੰਦਰ ਸਿੰਘ ਭਗਤਾ ਨੇ ਆਪਣੀ ਕਵਿਤਾ ਰਾਹੀ ਬਾਬਾ ਭਾਈਰੂਪ ਚੰਦ ਜੀ ਦੀ ਮਹਿਮਾ ਕੀਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ। ਇਸ ਸਬੰਧੀ ਗੁਰਦੁਆਰਾ ਬਾਬਾ ਵਿਸ਼ਵਕਰਮਾ ਕਮੇਟੀ ਭਗਤਾ ਭਾਈ ਵੱਲੋਂ ਬਿੰਦਰ ਸਿੰਘ ਭਾਈਕੇ ਦਾ ਸਨਮਾਨ ਕੀਤਾ ਗਿਆ।
ਇਸ ਦੌਰਾਨ ਦਰਸ਼ਨ ਸਿੰਘ ਭਾਈਕੇ, ਦਵਿੰਦਰ ਸਿੰਘ ਮਠਾੜੂ, ਰਛਪਾਲ ਸਿੰਘ ਨਿੱਕਾ, ਸੁਖਜਿੰਦਰ ਸਿੰਘ ਖਾਨਦਾਨ ਸਾਬਕਾ ਕੌਂਸਲਰ, ਸੁਖਮੰਦਰ ਸਿੰਘ ਅਕਾਲ ਵਾਲੇ, ਗੁਰਦੀਪ ਸਿੰਘ ਸਟੈਂਡਰਡ ਵਾਲੇ, ਕੁਲਦੀਪ ਸਿੰਘ ਅਕਾਲ ਵਾਲੇ, ਬੂਟਾ ਸਿੰਘ ਚੱਕੀ ਵਾਲੇ, ਜਗਤਾਰ ਸਿੰਘ ਉੱਤਮ ਵਾਲੇ, ਸੁਖਮੰਦਰ ਸਿੰਘ ਮੁੰਦਰੀ, ਆਤਮਾ ਸਿੰਘ ਮਹਿਲ, ਜਗਤਾਰ ਸਿੰਘ ਉੱਤਮ, ਅਵਤਾਰ ਸਿੰਘ, ਸਿਕੰਦਰ ਸਿੰਘ, ਚਰਨਜੀਤ ਸਿੰਘ ਚੰਨਾ, ਬਲਵਿੰਦਰ ਸਿੰਘ ਬਿੰਦੂ, ਗੁਰਵਿੰਦਰ ਸਿੰਘ ਰਾਮਦਾਸ, ਮੇਜਰ ਸਿੰਘ ਮਿਸਤਰੀ ਆਦਿ ਮੌਜੂਦ ਸਨ।