ਡੀਏਵੀ ਕਾਲਜ ਦੇ ਚਾਰ ਖਿਡਾਰੀ ਕ੍ਰਿਕਟ ’ਚ ਰਹੇ ਅੱਵਲ
ਡੀਏਵੀ ਕਾਲਜ ਦੇ ਚਾਰ ਖਿਡਾਰੀਆਂ ਨੇ ਕ੍ਰਿਕਟ ’ਚ ਮਾਰੀਆਂ ਮੱਲ੍ਹਾ
Publish Date: Sun, 19 Oct 2025 08:06 PM (IST)
Updated Date: Mon, 20 Oct 2025 04:03 AM (IST)

ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਬਠਿੰਡਾ ਦੇ ਕ੍ਰਿਕਟ ਅੰਡਰ–23 ਦੇ ਤਿੰਨ ਖਿਡਾਰੀਆਂ ਦੀ ਕਰਨਲ ਸੀਕੇ ਨਾਇਡੂ ਟਰਾਫੀ ਲਈ ਚੋਣ ਹੋਈ ਹੈ ਜਦਕਿ ਇਕ ਖਿਡਾਰੀ ਉਦੈ ਪ੍ਰਤਾਪ ਸਹਾਰਨ ਨੂੰ ’ਰਣਜੀ ਟਰਾਫੀ’ ਲਈ ਚੁਣਿਆ ਗਿਆ।ਕਾਲਜ ਦੇ ਖਿਡਾਰੀ ਯੁਵੀ ਗੋਇਲ, ਡੇਲੋਵ ਗੋਇਲ ਤੇ ਰੇਵਨਪ੍ਰੀਤ ਸਿੰਘ ਨੂੰ ਬੀਸੀਸੀਆਈ ਵੱਲੋਂ ਕ੍ਰਿਕਟ ਅੰਡਰ–23 ਲਈ ਕਰਨਲ ਸੀਕੇ ਨਾਇਡੂ ਟਰਾਫੀ ਲਈ ਪੰਜਾਬ ਟੀਮ ’ਚ ਚੁਣਿਆ ਗਿਆ ਹੈ। ਇਨ੍ਹਾਂ ਕ੍ਰਿਕਟਰਾਂ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਤੇ ਕਾਲਜ ਸਗੋਂ ਆਸ–ਪਾਸ ਦੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਾਲਜ ਦੇ ਇਕ ਖਿਡਾਰੀ ਉਦੈ ਪ੍ਰਤਾਪ ਸਹਾਰਨ ਨੂੰ ਰਣਜੀ ਟਰਾਫੀ ਲਈ ਚੁਣਿਆ ਗਿਆ ਹੈ। ਉਹ ਪਹਿਲਾਂ ਅੰਡਰ–19 ਵਿਸ਼ਵ ਕੱਪ ਕ੍ਰਿਕਟ ਟੀਮ ਭਾਰਤ ਦੇ ਕਪਤਾਨ ਰਹਿ ਚੁੱਕੇ ਹਨ। ਉਦੈ ਪ੍ਰਤਾਪ ਸਹਾਰਨ ਨੇ ਹਾਲ ਹੀ ’ਚ ਖੇਡੀ ਗਈ ਪੰਜਾਬ ਰਣਜੀ ਟਰਾਫੀ ਦੇ ਪਹਿਲੇ ਮੈਚ ਵਿਚ ਅਰਧ ਸੈਂਕੜਾ ਲਗਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ ਪ੍ਰੋ. ਨਿਰਮਲ ਸਿੰਘ, ਪ੍ਰੋਂ. ਲਵਪ੍ਰੀਤ ਕੌਰ ਤੇ ਪ੍ਰੋਂ ਅਜੇ ਵਾਲੀਆ ਦੀ ਲਗਾਤਾਰ ਮਿਹਨਤ ਲਈ ਸ਼ਲਾਘਾ ਕੀਤੀ। ਉਨ੍ਹਾਂ ਕ੍ਰਿਕਟ ਕੋਚ ਰਾਜੀਵ ਮੋਹੰਤੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਤਨ ਬਦੌਲਤ ਇਹ ਖਿਡਾਰੀਆਂ ਨੇ ਉੱਚ ਮਕਾਮ ਹਾਸਲ ਕੀਤਾ ਹੈ। ਉਨ੍ਹਾਂ ਖਿਡਾਰੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।