ਹਰਪਾਲ ਸਿੰਘ ਪਾਲ ਦੂਜੀ ਵਾਰ ਬਣੇ ‘ਆਪ’ ਦੇ ਬਲਾਕ ਪ੍ਰਧਾਨ
ਹਰਪਾਲ ਸਿੰਘ ਪਾਲ ਦੂਜੀ ਵਾਰ ਬਣੇ ਆਪ ਬਲਾਕ ਪ੍ਰਧਾਨ
Publish Date: Sun, 05 Oct 2025 07:42 PM (IST)
Updated Date: Mon, 06 Oct 2025 04:10 AM (IST)
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ : ਪਿੰਡ ਨਥਾਣਾ ਦੇ ਨੌਜਵਾਨ ਆਗੂ ਹਰਪਾਲ ਸਿੰਘ ਪਾਲ ਨੂੰ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਪ੍ਰਤੀ ਵਫ਼ਦਾਰੀ ਨੂੰ ਵੇਖਦਿਆਂ ਲਗਾਤਾਰ ਦੂਸਰੀ ਵਾਰ ਬਲਾਕ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।ਹਰਪਾਲ ਸਿੰਘ ਪਾਲ ਨੇ ਪਾਰਟੀ ਸੁਪਰੀਮੋ ਤੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਭੁੱਚੋ ਮੰਡੀ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਬਲਜਿੰਦਰ ਕੌਰ ਤੇ ਯੂਥ ਆਗੂ ਆਮ ਪਾਰਟੀ ਹਰਸਿਮਰਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਉਨ੍ਹਾਂ ਨੂੰ ਲਗਾਤਾਰ ਦੂਜੀ ਵਾਰ ਬਲਾਕ ਪ੍ਰਧਾਨ ਬਣਾਇਆ ਹੈ। ਉਹ ਪਾਰਟੀ ਲਈ ਇਸ ਤੋਂ ਵੀ ਜਿਆਦਾ ਮਿਹਨਤ ਕਰਦਿਆਂ ਪਾਰਟੀ ਦੀਆਂ ਨੀਤੀਆਂ ਨੂੰ ਘਰ–ਘਰ ਪਹੁੰਚਾਉਣਗੇ।ਚੇਅਰਮੈਨ ਜਗਜੀਤ ਸਿੰਘ ਜੱਗੀ ਨੇ ਆਖਿਆ ਕਿ ਉਨ੍ਹਾਂ ਦੇ ਵਰਕਰਾਂ ਨੂੰ ਜੋ ਵੀ ਜਿੰਮੇਵਾਰੀ ਦਿੱਤੀ ਜਾਂਦੀ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਂਦੇ ਹਨ। ਨਥਾਣਾ ਤੋਂ ਯੂਥ ਆਗੂ ਨਰਿੰਦਰ ਸਿੰਘ ਨਹਿਰੀ ਨੇ ਕਿਹਾ ਕਿ ‘ਆਪ’ ਦੇ ਕੀਤੇ ਕੰਮਾਂ ਨੂੰ ਉਹ ਲੋਕਾਂ ਵਿਚ ਲੈ ਕੇ ਜਾਣਗੇ ਅਤੇ ਪਾਰਟੀ ਦਾ ਹਰ ਇਕ ਕੰਮ ਉਹ ਆਪਣੀ ਜਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਅਮਨਦੀਪ ਸਿੰਘ ਅਮਨਾ, ਸੁਖਵਿੰਦਰ ਜਵੰਦਾ ਮਾਲਵਾ ਸੈਕਟਰੀ ਮੀਡੀਆ ਇੰਚਾਰਜ ਪੰਜਾਬ, ਕੁਲਦੀਪ ਸਿੰਘ ਰਾਜੂ ਨਥਾਣਾ ਅਤੇ ਇੰਦਰਵੀਰ ਕੌਰ ਪ੍ਰਧਾਨ ਨਥਾਣਾ ਨੇ ਵਧਾਈ ਦਿੱਤੀ।