‘ਵੋਟ ਚੋਰ ਗੱਦੀ ਛੋੜ’ ਮੁਹਿੰਮ ਨੂੰ ਮਿਲ ਰਿਹੈ ਹੁੰਗਾਰਾ : ਮਨਿੰਦਰ ਸੇਖੋਂ
‘ਵੋਟ ਚੋਰ ਗੱਦੀ ਛੋੜ’
Publish Date: Sun, 05 Oct 2025 07:34 PM (IST)
Updated Date: Mon, 06 Oct 2025 04:08 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਦੀਆਂ ਹਦਾਇਤਾਂ ’ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਹੇਠ ਵਿੱਢੀ ਮੁਹਿੰਮ ‘ਵੋਟ ਚੋਰ-ਗੱਦੀ ਛੋੜ’ ਤਹਿਤ ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਰਾਸ਼ਟਰੀ ਪੰਜਾਬੀ ਮਹਾਂ ਸਭਾ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਸੇਖੋਂ ਵੱਲੋਂ ਮੌੜ ਹਲਕੇ ’ਚ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਲੋਕਾਂ ਕੋਲ ਜਾ ਕੇ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਮੋਦੀ ਦੀ ਭਾਜਪਾ ਸਰਕਾਰ ਵੋਟ ਚੋਰੀ ਕਰ ਕੇ ਚੋਣਾਂ ਜਿੱਤ ਰਹੀ ਹੈ। ਰਾਹੁਲ ਗਾਂਧੀ ਵੋਟ ਚੋਰ, ਗੱਦੀ ਛੋੜ ਮੁਹਿੰਮ ਤਹਿਤ ਪੂਰੇ ਭਾਰਤ ਵਿੱਚੋਂ ਪੰਜ ਕਰੋੜ ਲੋਕਾਂ ਦੇ ਦਸਤਖਤ ਕਰਵਾ ਕੇ ਸੁਪਰੀਮ ਕੋਰਟ ’ਚ ਇਸ ਮਾਮਲੇ ਨੂੰ ਲੈ ਕੇ ਜਾ ਰਹੇ ਹਨ ਤਾਂ ਕਿ ਲੋਕਤੰਤਰ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਮੌੜ ਹਲਕੇ ਦੇ ਪਿੰਡ ਚੋਟੀਆਂ, ਘੁੰਮਣ ਕਲਾਂ, ਘੁੰਮਣ ਖੁਰਦ, ਸੁੱਖਾ ਸਿੰਘ ਵਾਲਾ, ਰਾਮਨਗਰ, ਅਤੇ ਬੁਰਜ ਮਾਨਸਾ ਵਿਖੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਵੱਲੋਂ ਫਾਰਮ ਭਰ ਕੇ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਆਪੋ-ਆਪਣੇ ਪਿੰਡ ਵਿਚ ਇਸ ਮੁਹਿੰਮ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਿਰਮਲ ਸਿੰਘ ਚੋਟੀਆਂ, ਚਮਕੌਰ ਸਿੰਘ ਚੋਟੀਆਂ, ਗੁਰਤੇਜ ਸਿੰਘ ਕਰਾੜ ਵਾਲਾ, ਤੇਜਿੰਦਰ ਸਿੰਘ ਸੁੱਖਾ ਸਿੰਘ ਵਾਲਾ, ਬਿੱਟੂ ਪੰਚ ਘੁੰਮਣ ਕਲਾਂ, ਹਰਜੀਤ ਸਿੰਘ ਖਾਲਸਾ ਸਰਪੰਚ ਘੁੰਮਣ, ਬਿੰਦਰ ਸਿੰਘ ਪੰਚ, ਬਲਵੰਤ ਸਿੰਘ ਸਰਪੰਚ ਘੁੰਮਣ ਖੁਰਦ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ।