6 ਜ਼ਿਲ੍ਹਿਆਂ ਦੀ ਸੀਐਮਟੀਸੀ ਟ੍ਰੇਨਿੰਗ ਮੁਕੰਮਲ
6 ਜ਼ਿਲ੍ਹਿਆਂ ਦੀ ਸੀਐਮਟੀਸੀ ਟ੍ਰੇਨਿੰਗ ਮੁਕੰਮਲ
Publish Date: Thu, 18 Sep 2025 06:03 PM (IST)
Updated Date: Thu, 18 Sep 2025 06:02 PM (IST)

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਵੰਡੇ ਸਰਟੀਫਿਕੇਟ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਸਵੈ ਸਹਾਇਤਾ ਸਮੂਹਾਂ ਦੇ ਮੈਬਰਾਂ ਨੂੰ ਸਿਖਲਾਈ ਦੇਣ ਲਈ ਅਤੇ ਉਨ੍ਹਾਂ ਦੀ ਆਮਦਨੀ ਵਿਚ ਵਾਧਾ ਕਰਨ ਲਈ ਖੋਲ੍ਹੇ ਜਾ ਰਹੇ ਕਮਿਊਨਟੀ ਮੈਨੇਜ਼ਡ ਟ੍ਰੇਨਿੰਗ ਸੈਟਰਾਂ (ਸੀਐਮਟੀਸੀ) ਦੇ ਸਟਾਫ, ਆਜੀਵਿਕਾ ਮਿਸ਼ਨ ਦੇ ਸਟਾਫ ਅਤੇ ਸੀਐਲਐਫ ਦੇ ਅਹੁਦੇਦਾਰਾਂ ਦੀ 4 ਦਿਨਾਂ ਦੀ ਟ੍ਰੇਨਿੰਗ ਅੱਜ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਰਟੀਫਿਕੇਟ ਵੰਡ ਸਮਾਰੋਹ ਉਪਰੰਤ ਸਮਾਪਤ ਹੋ ਗਈ। ਰਾਜ ਦੇ 6 ਜ਼ਿਲ੍ਹਿਆਂ ਬਠਿੰਡਾ, ਮਾਨਸਾ, ਫਾਜਿਲਕਾ, ਫਰੀਦਕੋਟ, ਮੋਗਾ ਅਤੇ ਕਪੂਰਥਲਾ ਤੋਂ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ 36 ਸਿਖਿਆਰਥੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮੈਡਮ ਕੰਚਨ ਵੱਲੋਂ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਟ੍ਰੇਨਿੰਗ ਮੁਕੰਮਲ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਆਪੋ ਆਪਣੇ ਜਿਲ੍ਹਿਆਂ ਵਿਚ ਜਾ ਕੇ ਸਰਕਾਰ ਦੀਆਂ ਹਦਾਇਤਾ ਅਤੇ ਨਿਯਮਾਂ ਮੁਤਾਬਿਕ ਸੀਐਮਟੀਸੀ ਸਥਾਪਤ ਕਰਕੇ ਸਵੈ ਸਹਾਇਤਾ ਸਮੂਹਾਂ ਦੇ ਮੈਬਰਾਂ ਨੂੰ ਲਾਭ ਪਹੁੰਚਾਉਣ ਦੀ ਗੱਲ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਟ੍ਰੇਨਿੰਗ ਸੀਐਮਟੀਸੀ ਸਥਾਪਤੀ ਅਤੇ ਸੰਚਾਲਨ ਵਿਚ ਕਾਰਗਰ ਸਿੱਧ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦਾ ਸੀਐਮਟੀਸੀ ਸੈਂਟਰ ਬਲਾਕ ਫੂਲ ਦੇ ਪਿੰਡ ਸੇਲਬਰਾਹ ਵਿਖੇ ਸਥਾਪਤ ਕੀਤਾ ਗਿਆ ਹੈ। ਸਿਖਿਆਰਥੀਆਂ ਨੂੰ ਬੀਤੇ ਦਿਨ ਇਸ ਸੈਂਟਰ ਦਾ ਦੌਰਾ ਕਰਵਾ ਕੇ ਸੈਂਟਰ ਦੀ ਸੰਚਾਲਨ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਟ੍ਰੇਨਿੰਗ ਸੈਟਰਾਂ ਵਿਚ ਨਾ ਸਿਰਫ ਸਵੈ ਸਹਾਇਤਾ ਸਮੂਹ ਦੇ ਮੈਬਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਸਗੋਂ ਦੂਸਰੇ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਦੀਆਂ ਟ੍ਰੇਨਿੰਗਾਂ ਅਤੇ ਮੀਟਿੰਗਾਂ ਵੀ ਕਰਵਾਈਆਂ ਜਾਣਗੀਆਂ ਅਤੇ ਇਸ ਬਦਲੇ ਉਨ੍ਹਾਂ ਤੋਂ ਨਿਯਮਾਂ ਅਨੁਸਾਰ ਕਿਰਾਇਆ ਵਸੂਲਿਆਂ ਜਾਵੇਗਾ। ਜਿਸ ਨਾਲ ਸਵੈ ਸਹਾਇਤਾ ਸਮੂਹਾਂ ਦੀ ਆਮਦਨੀ ਵਿਚ ਵਾਧਾ ਹੋਵੇਗਾ। ਇਨ੍ਹਾਂ ਸਿਖਿਆਰਥੀਆਂ ਨੂੰ ਟ੍ਰੇਨਿੰਗ ਦੇਣ ਪੁੱਜੇ ਮਾਸਟਰ ਟ੍ਰੇਨਰ ਪਰਮੀਤ ਸਿੰਘ ਤਰਨਤਾਰਨ, ਤਜਿੰਦਰਪਾਲ ਸਿੰਘ ਫਾਜ਼ਲਿਕਾ ਅਤੇ ਪੂਜਾ ਰਾਣੀ ਬਠਿੰਡਾ ਨੇ ਦੱਸਿਆ ਕਿ ਸੀਐਮਟੀਸੀ ਸਵੈ ਸਹਾਇਤਾ ਸਮੂਹਾਂ ਦੁਆਰਾ ਸਥਾਪਤ ਕੀਤਾ ਗਿਆ ਇਕ ਅਜਿਹਾ ਟ੍ਰੇਨਿੰਗ ਸੈਟਰ ਹੈ। ਜਿਸ ਦਾ ਸੰਚਾਲਨ ਵੀ ਸਵੈ ਸਹਾਇਤਾ ਸਮੂਹ ਦੇ ਮੈਬਰਾਂ ਦੁਆਰਾ ਹੀ ਕੀਤਾ ਜਾਵੇਗਾ। ਟ੍ਰੇਨਿੰਗ ਨੂੰ ਸਫਲ ਬਣਾਉਣ ਲਈ ਵਿਵੇਕ ਵਰਮਾ ਜ਼ਿਲ੍ਹਾ ਅਕਾਊਂਟੈਂਅ, ਗਗਨਦੀਪ ਜ਼ਿਲ੍ਹਾ ਐਮਆਈਐਸ., ਰਮਨੀਕ ਸਿੰਘ ਬਰਾੜ ਬੀਪੀਐਮ, ਰਨਦੀਪ ਸਿੰਘ ਬਰਾੜ ਬੀਪੀਐਮ, ਬਲਜੀਤ ਸਿੰਘ ਬੀਪੀਐਮ ਅਤੇ ਨਵਦੀਪ ਕੁਮਾਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।