ਪ੍ਰਾਇਮਰੀ ਸਕੂਲ ਖੇਡਾਂ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਾਰੀਆਂ ਮੱਲ੍ਹਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਫੱਤਾ : ਪਿੰਡ ਕੋਟਸ਼ਮੀਰ ਵਿਖੇ ਸਟੇਡੀਅਮ ਵਿੱਚ ਹੋ ਰਹੀਆਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਵਿਚ ਵੱਖ ਵੱਖ ਪਿੰਡਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲਾਂ ਦੇ ਨਾਮ ਰੌਸ਼ਨ ਕੀਤਾ। ਖੇਡ ਮੁਕਾਬਲੇ ਦਾ ਫਾਇਨਲ ਨਤੀਜਾ ਲੜਕੇ 100 ਮੀ. ਦੌੜਾ ਵਿੱਚੋ ਪਹਿਲੇ ਨੰਬਰ ’ਤੇ ਰਣਧੀਰ ਸਿੰਘ (ਜੱਸੀ ਪੌ ਵਾਲੀ), ਦੂਜੇ ਸਥਾਨ ’ਤੇ ਹਰਵੀਰ ਸਿੰਘ (ਗੁਲਾਬਗੜ੍ਹ) ਅਤੇ ਤੀਜੇ ’ਤੇ ਸੁਖਪ੍ਰੀਤ ਸਿੰਘ (ਫ਼ੂਸ ਮੰਡੀ) ਰਹੇ, 200 ਮੀਟਰ ਦੌੜਾ ਵਿਚ ਪਹਿਲੇ ਸਥਾਨ ’ਤੇ ਰਾਇਨ ਰਿਚੜ (ਮਿਲੇਨੀਅਮ ਸਕੂਲ), ਦੂਜੇ ’ਤੇ ਹਿੰਮਤ ਸਿੰਘ (ਵਾਂਦਰ ਪੱਤੀ) ਅਤੇ ਤੀਜੇ ’ਤੇ ਹੈਰੀ (ਗੁਲਾਬਗੜ੍ਹ), 400 ਮੀਟਰ ਦੌੜਾ ਵਿੱਚੋ ਪਹਿਲੇ ਸਥਾਨ ’ਤੇ ਹਰਜੋਤ ਸਿੰਘ (ਜੱਸੀ ਪੌ ਵਾਲੀ), ਦੂਜੇ ਸਥਾਨ ’ਤੇ ਸੰਗਦੀਪ ਸਿੰਘ (ਜੱਸੀ ਪੌ ਵਾਲੀ) ਅਤੇ ਤੀਜੇ ਸਥਾਨ ’ਤੇ ਤਰਨਚੰਦ (ਗਹਿਰੀ ਭਾਗੀ), 600 ਮੀਟਰ ਦੌੜ ਵਿੱਚੋ ਪਹਿਲੇ ਸਥਾਨ ’ਤੇ ਲਵਜੀਤ ਸਿੰਘ (ਜੱਸੀ ਪੌ ਵਾਲੀ), ਦੂਜੇ ਸਥਾਨ ’ਤੇ ਪ੍ਰਵੀਨ ਸਿੰਘ (ਜੱਸੀ ਪੌ ਵਾਲੀ) ਅਤੇ ਤੀਜੇ ’ਤੇ ਵਰਿਸਪਰੀਤ ਸਿੰਘ (ਮਿਲੇਨੀਅਮ ਸਕੂਲ) ਅਤੇ ਲੜਕੀਆਂ ਦੀ 100 ਮੀਟਰ ਦੌੜਾਂ ਵਿਚ ਪਹਿਲੇ ਨੰਬਰ ’ਤੇ ਅਮਨਦੀਪ ਕੌਰ (ਗਹਿਰੀ ਭਾਗੀ), ਦੂਜੇ ’ਤੇ ਐਸ਼ਦੀਪ ਕੌਰ (ਵਾਂਦਰ ਪੱਤੀ ) ਅਤੇ ਤੀਜੇ ’ਤੇ ਸੁਖਮਨੀ ਕੌਰ (ਮਿਲੇਨੀਅਮ), 200 ਮੀਟਰ ਦੌੜਾਂ ਵਿੱਚੋ ਪਹਿਲੇ ਨੰਬਰ ’ਤੇ ਨਿਮਰਤ ਕੌਰ (ਮਿਲੇਨੀਅਮ ਸਕੂਲ), ਦੂਜੇ ’ਤੇ ਤੁਲਸੀ ਦੇਵੀ (ਗਹਿਰੀ ਭਾਗੀ) ਅਤੇ ਤੀਜੇ ’ਤੇ ਐਸਦੀਪ ਕੌਰ (ਵਾਂਦਰ ਪੱਤੀ), 400 ਮੀਟਰ ਵਿਚ ਪਹਿਲ ਨੰਬਰ ’ਤੇ ਨਿਮਰਤ ਕੌਰ (ਮਿਲੇਨੀਅਮ ਸਕੂਲ), ਦੂਜੇ ’ਤੇ ਗੁਰਨੂਰ ਕੌਰ (ਵਾਂਦਰ ਪੱਤੀ) ਅਤੇ ਤੀਜੇ ’ਤੇ ਸਹਿਜ (ਗਹਿਰੀ ਭਾਗੀ), 600 ਮੀਟਰ ਦੌੜਾਂ ਵਿਚ ਪਹਿਲੇ ਨੰਬਰ ’ਤੇ ਤੁਲਸੀ ਦੇਵੀ (ਗਹਿਰੀ ਭਾਗੀ) , ਦੂਜੇ ’ਤੇ ਗੁਰਵੀਰ ਕੌਰ (ਗਹਿਰੀ ਭਾਗੀ) ਅਤੇ ਤੀਜੇ ’ਤੇ ਯਾਹੀਦਾ ( ਜੱਸੀ ਪੌ ਵਾਲੀ) ਰਹੀਆ। ਮੁੰਡਿਆ ਦੇ ਯੋਗ ਮੁਕਾਬਲੇ ਵਿਚ ਜੱਸੀ ਪੌ ਵਾਲੀ ਦੀ ਟੀਮ ਪਹਿਲੇ ਨੰਬਰ ਅਤੇ ਗੁਲਾਬਗੜ੍ਹ ਟੀਮ ਕੁੜੀਆ ਦੂਜੇ ਨੰਬਰ ’ਤੇ ਰਿਹਾ।