ਹੜ ਪ੍ਰਭਾਵਿਤ ਖੇਤਰ ’ਚ ਪਸ਼ੂਆਂ ਲਈ ਹਰਾ ਚਾਰਾ ਭੇਜਿਆ
ਹੜ ਪ੍ਰਭਾਵਿਤ ਇਲਾਕੇ ਵਿੱਚ ਪਸ਼ੂਆਂ ਲਈ ਹਰਾ ਚਾਰਾ ਭੇਜਿਆ
Publish Date: Sat, 06 Sep 2025 05:40 PM (IST)
Updated Date: Sat, 06 Sep 2025 05:40 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ, ਜਿਸ ਨਾਲ ਆਮ ਜਨ ਜੀਵਨ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਪਸ਼ੂਆਂ ਲਈ ਵੀ ਬੜੀ ਮੁਸ਼ਕਿਲ ਦੀ ਘੜੀ ਬਣੀ ਹੋਈ ਹੈ। ਬਠਿੰਡਾ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਵੱਲੋਂ ਲਖਵਿੰਦਰ ਸਿੱਧੂ ਭਾਈ ਬਖਤੌਰ ਦੇ ਸਹਿਯੋਗ ਨਾਲ ਦੀਨਾ ਨਗਰ ਖੇਤਰ ਦੇ ਵਿਚ ਪਸ਼ੂਆਂ ਲਈ ਦੋ ਟਰਾਲੇ ਹਰਾ ਚਾਰਾ ਅਤੇ ਮੱਕੀ ਦੇ ਅਚਾਰ ਦੇ ਭੇਜੇ ਗਏ। ਸਮਾਜ ਸੇਵੀ ਲਖਵਿੰਦਰ ਸਿੱਧੂ ਭਾਈ ਬਖਤੌਰ ਨੇ ਦੱਸਿਆ ਕਿ ਉਹਨਾਂ ਤੇ ਨਗਰ ਅਤੇ ਦੋਸਤਾਂ ਵੱਲੋਂ ਪਹਿਲ ਕਦਮੀ ਕਰਦੇ ਹੋਏ ਦੀਨਾ ਨਗਰ ਇਲਾਕੇ ਦੇ ਵਿੱਚ ਪਸ਼ੂਆਂ ਲਈ ਹਰਾ ਚਾਰਾ ਮੱਕੀ ਦਾ ਆਚਾਰ ਅਤੇ ਲੋਕਾਂ ਦੇ ਪੀਣ ਦੇ ਲਈ ਪਾਣੀ ਦੀਆਂ ਬੋਤਲਾਂ ਦੀਆਂ ਪੇਟੀਆਂ ਭੇਜੀਆਂ ਗਈਆਂ।