ਬਾਲਾ ਜੀ ਦੇ ਜਾਗਰਣ ਦੇ ਸਬੰਧ ’ਚ ਸ਼ਰਧਾਲੂਆਂ ਨੇ ਕੱਢੀ ਝੰਡਾ ਸੋਭਾ ਯਾਤਰਾ
ਬਾਲਾ ਜੀ ਦੇ ਜਾਗਰਣ ਦੇ ਸਬੰਧ ਵਿਚ ਸ਼ਰਧਾਲੂਆਂ ਨੇ ਕੱਢੀ ਝੰਡਾ ਸੋਭਾ ਯਾਤਰਾ
Publish Date: Sat, 06 Sep 2025 05:38 PM (IST)
Updated Date: Sat, 06 Sep 2025 05:40 PM (IST)

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਜੈਨ ਨੇ ਦਿੱਤੀ ਹਰੀ ਝੰਡੀ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਸਥਾਨਕ ਮੰਡੀ ਅੰਦਰ 6 ਸਤੰਬਰ ਦੀ ਰਾਤ ਨੂੰ ਸ੍ਰੀ ਸਾਲਾਸਰ ਬਾਲਾ ਜੀ ਸਕੀਰਤਨ ਮੰਡਲ ਵੱਲੋਂ ਕਰਵਾਏ ਜਾ ਰਹੇ ਬਾਲਾ ਜੀ ਦੇ 24ਵਾਂ ਵਿਸ਼ਾਲ ਜਾਗਰਣ ਨੂੰ ਲੈ ਕੇ ਮੰਡੀ ਨਿਵਾਸੀਆਂ ਅਤੇ ਬਾਬਾ ਜੀ ਦੇ ਭਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਜਾਗਰਣ ਨੂੰ ਲੈ ਕੇ ਮੰਡੀ ਨਿਵਾਸੀਆਂ ਵੱਲੋਂ ਸਵੇਰੇ 6 ਵਜੇ ਇਕ ਝੰਡਾ ਸ਼ੋਭਾ ਯਾਤਰਾ ਪਰਮ ਪੂਜਨੀਕ ਭੋਲੀ ਮਾਤਾ ਜੀ ਦੀ ਅਗਵਾਈ ਹੇਠ ਕੱਢੀ ਗਈ, ਜਿਸ ’ਚ ਸੈਂਕੜੇ ਸ਼ਰਧਾਲੂਆਂ ਨੇ ਹਿੱਸਾ ਲਿਆ। ਇਸ ਸ਼ੋਭਾ ਯਾਤਰਾ ਨੂੰ ਨਗਰ ਕੌਂਸਲ ਮੌੜ ਦੇ ਸਾਬਕਾ ਪ੍ਰਧਾਨ ਰਾਜੇਸ਼ ਜੈਨ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ। ਸ਼ੋਭਾ ਯਾਤਰਾ ਦੇ ਅੱਗੇ ਅੱਗੇ ਲਾਲ ਮੈਟ ਦੀ ਸ਼ਰਧਾਲੂਆਂ ਵੱਲੋਂ ਸਫ਼ਾਈ ਕੀਤੀ ਜਾ ਰਹੀ ਸੀ। ਮੌੜ ਮੰਡੀ ਵਿਚ ਹੋਣ ਜਾ ਰਹੇ ਬਾਲਾ ਜੀ ਦੇ ਜਾਗਰਣ ਦੇ ਮੁੱਖ ਮਹਿਮਾਨ ਰਾਸ਼ਟਰੀ ਪੰਜਾਬੀ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਮਨਿੰਦਰ ਸਿੰਘ ਸੇਖੋਂ ਹੋਣਗੇ। ਇਸ ਜਾਗਰਨ ਵਿੱਚ ਗਵਾਲੀਅਰ ਤੋਂ ਗਾਇਕਾ ਵੈਸ਼ਨਵੀ ਸ਼ਰਮਾ ਅਤੇ ਪਟਿਆਲਾ ਤੋਂ ਗਾਇਕ ਵਿਸ਼ਾਲ ਸ਼ੈਲੀ ਜੀ ਬਾਲਾ ਜੀ ਦਾ ਗੁਣਗਾਨ ਕਰਨ ਪੁਹੰਚ ਰਹੇ ਹਨ। ਮੰਡਲ ਦੇ ਪ੍ਰਧਾਨ ਪ੍ਰਦੀਪ ਕੁਮਾਰ ਦੀਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਬਾਲਾ ਜੀ ਮਹਾਰਾਜ ਜੀ ਦੇ ਮਾਲਾ ਅਰਪਣ ਸ੍ਰੀ ਸਨਾਤਨ ਧਰਮ ਪੰਜਾਬ ਮੌੜ ਵੱਲੋਂ ਕੀਤੀ ਜਾਵੇਗੀ। ਇਸ ਦੌਰਾਨ ਝੰਡਾ ਪੂਜਣ ਦੀ ਰਸਮ ਸੁਰਿੰਦਰ ਕੁਮਾਰ ਬਾਂਸਲ ਮੌੜ ਵੱਲੋਂ ਕੀਤੀ ਜਾਵੇਗੀ। ਇਸ ਦੌਰਾਨ ਲੰਗਰ ਦੀ ਸੇਵਾ ਹਰੀ ਚੰਦ ਸਿੰਗਲਾ ਅਮਰੀਕਾ, ਨਰਿੰਦਰ ਸਿੰਗਲਾ ਕੈਨੇਡਾ ਅਤੇ ਸੁੰਦਰ ਸਿੰਗਲਾ ਦਿੱਲੀ ਵੱਲੋਂ ਕੀਤੀ ਜਾਵੇਗੀ।