553 ਗ੍ਰਾਮ ਹੈਰੋਇਨ ਸਣੇ ਤਿੰਨ ਕਾਰ ਸਵਾਰ ਗ੍ਰਿਫ਼ਤਾਰ
553 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਰ ਸਵਾਰ ਗ੍ਰਿਫ਼ਤਾਰ
Publish Date: Wed, 03 Sep 2025 06:41 PM (IST)
Updated Date: Wed, 03 Sep 2025 06:43 PM (IST)

ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਚਲਾਈ ਮੁਹਿੰਮ ਤਹਿਤ ਸੀਆਈਏ ਸਟਾਫ਼-1 ਦੀ ਪੁਲਿਸ ਪਾਰਟੀ ਨੇ ਸ਼੍ਰੀ ਮੁਕਤਸਰ ਸਾਹਿਬ ਰੋਡ ’ਤੇ ਬਣੇ ਹਾਈਟੈੱਕ ਪੁਆਇੰਟ ਨਜ਼ਦੀਕ ਨਾਕਾਬੰਦੀ ਦੌਰਾਨ ਤਿੰਨ ਕਾਰ ਸਵਾਰ ਵਿਅਕਤੀਆਂ ਨੂੰ 553 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।ਡੀਐੱਸਪੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੀਆਈਏ ਸਟਾਫ਼ ਵਨ ਦੀ ਪੁਲਿਸ ਪਾਰਟੀ ਵੱਲੋਂ ਉਕਤ ਸਥਾਨ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸੀ ਲਈ ਜਾ ਰਹੀ ਸੀ। ਇਸੇ ਦੌਰਾਨ ਸ਼੍ਰੀ ਮੁਕਤਸਰ ਸਾਹਿਬ ਵਾਲੇ ਪਾਸਿਓ ਪੰਜਾਬ ਨੰਬਰੀ ਡਿਜ਼ਾਇਰ ਕਾਰ ’ਤੇ ਤਿੰਨ ਵਿਅਕਤੀ ਸ਼ੱਕੀ ਹਲਾਤਾਂ ’ਚ ਆ ਰਹੇ ਸਨ, ਜਦ ਉਨ੍ਹਾਂ ਅੱਗੇ ਪੁਲਿਸ ਦੀ ਨਾਕਾਬੰਦੀ ਵੇਖੀ ਤਾਂ ਉਕਤ ਕਾਰ ਸਵਾਰ ਵਿਅਕਤੀਆਂ ਨੇ ਕਾਰ ਨੂੰ ਪਿੱਛੋ ਹੀ ਵਾਪਸ ਭਜਾਉਣ ਦੀ ਕੋਸਿ਼ਸ਼ ਕੀਤੀ।ਨਾਕੇ ’ਤੇ ਮੁਸ਼ਤੈਦ ਖੜ੍ਹੀ ਪੁਲਿਸ ਪਾਰਟੀ ਵੱਲੋਂ ਉਕਤ ਕਾਰ ਸਵਾਰ ਵਿਅਕਤੀਆਂ ਨੂੰ ਮੌਕੇ ’ਤੇ ਹੀ ਫੜ੍ਹ ਲਿਆ। ਪੁਲਿਸ ਪਾਰਟੀ ਨੇ ਜਦ ਕਾਰ ਦੀ ਤਲਾਸੀ ਲਈ ਤਾਂ ਕਾਰ ’ਚੋਂ 553 ਗ੍ਰਾਮ ਹੈਰੋਇਨ ਬਰਾਮਦ ਹੋਈ।ਫੜ੍ਹੇ ਗਏ ਕਾਰ ਸਵਾਰ ਵਿਅਕਤੀਆਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਕੋਕੀ ਵਾਸੀ ਬੀੜ ਤਲਾਬ ਬਸਤੀ ਨੰ. 3, ਸੰਜੀਵ ਸਿੰਘ ਉਰਫ਼ ਪੀਤੂ ਵਾਸੀ ਬੀੜ ਤਲਾਬ ਬਸਤੀ ਨੰ. 3 ਤੇ ਸਤੀਸ਼ ਕੁਮਾਰ ਵਾਸੀ ਬੀੜ ਤਲਾਬ ਬਸਤੀ ਨੰ. 5 ਵਜੋਂ ਹੋਈ। ਫੜ੍ਹੇ ਗਏ ਦੋਸ਼ੀਆਂ ’ਚੋਂ ਸੰਜੀਵ ਸਿੰਘ ਤੇ ਥਾਣਾ ਥਰਮਲ ਤੇ ਸਦਰ ’ਚ ਤਿੰਨ ਵੱਖ–ਵੱਖ ਮਾਮਲੇ ਦਰਜ਼ ਹਨ। ਪੁਲਿਸ ਨੇ ਉਕਤ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ’ਚ ਮਾਮਲਾ ਦਰਜ ਕਰਕੇ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ।ਫੜ੍ਹੇ ਦੋਸ਼ੀਆਂ ’ਚੋਂ ਸੰਜੀਵ ਸਿੰਘ ਬੇਰੁਜ਼ਗਾਰ ਹੈ ਜਦਕਿ ਜਸਵਿੰਦਰ ਸਿੰਘ ਤੇ ਸਤੀਸ਼ ਕੁਮਾਰ ਲੱਕੜ ਦਾ ਕੰਮ ਕਰਦੇ ਸਨ।ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਕਤ ਦੋਸ਼ੀ ਹੈਰੋਇਨ ਕਿੱਥੋ ਲਿਆਏ ਸਨ ਤੇ ਅੱਗੇ ਕਿਸ ਨੂੰ ਦੇਣ ਜਾ ਰਹੇ ਸਨ।