ਮੋਟਰਾਂ ’ਚੋਂ ਤਾਂਬਾ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ
ਮੋਟਰਾਂ ’ਚੋਂ ਤਾਂਬਾ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ
Publish Date: Wed, 03 Sep 2025 05:25 PM (IST)
Updated Date: Wed, 03 Sep 2025 05:25 PM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਬਲਾਕ ਮੌੜ ਅਧੀਨ ਆਉਂਦੇ ਪਿੰਡਾਂ ਦੇ ਖੇਤਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਲੱਗੀਆਂ ਮੋਟਰਾਂ ਵਿੱਚੋਂ ਤਾਂਬਾ ਕੱਢਣ ਅਤੇ ਭੰਨਤੋੜ ਕਰਨ ਵਾਲੇ ਇਕ ਗਿਰੋਹ ਨੇ ਪਿਛਲੇ 2 ਮਹੀਨਿਆਂ ਤੋਂ ਪਿੰਡਾਂ ਦੇ ਕਿਸਾਨਾਂ ਦੀ ਨੀਂਦ ਉਡਾ ਰੱਖੀ ਸੀ। ਇਸ ਗਿਰੋਹ ਦਾ ਪਰਦਾਫਾਸ਼ ਪਿੰਡ ਮੌੜ ਕਲਾਂ ਦੇ ਸੁਖਮੰਦਰ ਸਿੰਘ ਪੁੱਤਰ ਟਿੱਕਾ ਸਿੰਘ ਵਾਸੀ ਵਾਰਡ ਨੰਬਰ 2 ਨੇ ਕੀਤਾ। ਜਿਸ ਨੇ ਪੁਲਿਸ ਥਾਣਾ ਮੌੜ ਅੰਦਰ ਗਿਰੋਹ ਦੇ 15 ਮੈਂਬਰਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਥਾਣਾ ਮੌੜ ਨੇ ਸੁਖਮੰਦਰ ਸਿੰਘ ਪੁੱਤਰ ਟਿੱਕਾ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿਛਲੇ ਡੇਢ ਮਹੀਨੇ ਦੌਰਾਨ ਤਾਂਬਾ ਚੋਰ ਗਿਰੋਹ ਵੱਲੋਂ ਬਲਾਕ ਮੌੜੇ ਅਧੀਨ ਆਉਂਦੇ ਪਿੰਡਾਂ ਅੰਦਰ ਖੇਤਾਂ ’ਚੋਂ 70 ਤੋਂ 80 ਦੇ ਕਰੀਬ ਮੋਟਰਾਂ ਦੀ ਭੰਨਤੋੜ ਕਰਕੇ ਤਾਂਬਾ ਚੋਰੀ ਕੀਤਾ ਜਾ ਰਿਹਾ ਸੀ। ਥਾਣੇ ਅੰਦਰ ਮੌਜੂਦ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਆਪਣੀ ਦੁੱਖ ਭਰੀ ਕਹਾਣੀ ਦੱਸਦਿਆਂ ਕਿਹਾ ਕਿ ਇਕ ਤਾਂ ਕੁਦਰਤ ਦਾ ਕਹਿਰ ਉਨ੍ਹਾਂ ਉੱਪਰ ਟੁੱਟਿਆ ਹੋਇਆ ਹੈ। ਦੂਜਾ ਇਸ ਚੋਰ ਗਰੋਹ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਪੁਲਿਸ ਥਾਣਾ ਮੌੜ ਕੋਲ ਸੁਖਮੰਦਰ ਸਿੰਘ ਪੁੱਤਰ ਦੇਵਾ ਸਿੰਘ ਵਾਸੀ ਮੌੜ ਕਲਾਂ ਨੇ ਬਿਆਨ ਦਰਜ ਕਰਵਾਉਦਿਆਂ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸਦੇ ਖੇਤ ਕਾਲੇ ਥਾਲੇ ਵਾਲੇ ਰਾਹ ’ਤੇ 14 ਕਿੱਲੇ ਜਮੀਨ ਹੈ, ਜਿੱਥੇ 15 ਹਰਸ ਪਾਵਰ ਦੀ ਮੋਟਰ ਅਤੇ 25 ਹਰਸ਼ ਪਾਵਰ ਦਾ ਟਰਾਂਸਫਾਰਮਰ ਲੱਗਿਆ ਹੋਇਆ ਹੈ।ਉਨ੍ਹਾਂ ਦੱਸਿਆ ਕਿ 30, 31 ਦੀ ਦਰਮਿਆਨੀ ਰਾਤ ਨੂੰ ਉਸ ਦੇ ਖੇਤਾਂ ਵਿੱਚੋਂ ਮੋਟਰ ਨੂੰ ਚਲਾਉਣ ਲਈ ਸਟਾਰਟਰ ਤੋਂ ਮੋਟਰ ਤਕ 100 ਫੁੱਟ ਤਾਰ ਨੂੰ ਗੱਗੀ, ਦੀਪ ਸਿੰਘ, ਪ੍ਰੇਮ ਕੁਮਾਰ,ਗੁਰਪਾਲ ਸਿੰਘ,ਬੂਟਾ ਸਿੰਘ ਅਤੇ 6 ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਨੇ ਉਨ੍ਹਾਂ ਤੋਂ ਇਲਾਵਾ ਆਸ ਪਾਸ ਦੇ ਹੋਰ ਖੇਤਾਂ ਵਿੱਚੋਂ ਵੀ ਕਾਫੀ ਮੋਟਰਾਂ ਦਾ ਤਾਂਬਾ ਚੋਰੀ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਗਿਰੋਹ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਥਾਣਾ ਮੌੜ ਅਨੁਸਾਰ ਇਸ ਗਿਰੋਹ ਦੇ 15 ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਜਿਨ੍ਹਾਂ ਵਿਚੋਂ 5 ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ।