ਅੰਮ੍ਰਿਤ ਇਲੈਕਟਰਿਕ ਹੋਮਿਓਪੈਥੀ ਐਂਡ ਹੋਲਸਟਿਕ ਹੈਲਥ ਸੈਂਟਰ ਦਾ ਕੀਤਾ ਉਦਘਾਟਨ
ਅੰਮ੍ਰਿਤ ਇਲੈਕਟਰਿਕ ਹੋਮਿਓਪੈਥੀ ਐਂਡ ਹੋਲਸਟਿਕ ਹੈਲਥ ਸੈਂਟਰ ਦਾ ਕੀਤਾ ਉਦਘਾਟਨ
Publish Date: Wed, 03 Sep 2025 05:22 PM (IST)
Updated Date: Wed, 03 Sep 2025 05:25 PM (IST)

ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ, ਗੋਨਿਆਣਾ : ਅੰਮ੍ਰਿਤ ਇਲੈਕਟਰੋ ਹੋਮਿਓਪੈਥੀ ਇਕ ਅਜਿਹੀ ਇਲਾਜ ਪ੍ਰਣਾਲੀ ਹੈ, ਜਿਸ ਨਾਲ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਵਿਚ ਕੁਦਰਤ ਦੁਆਰਾ ਦਿੱਤੇ ਹੋਏ ਅਣਮੁੱਲੇ ਪੌਦਿਆਂ ਦਾ ਅਰਕ ਕੱਢ ਕੇ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਕਿ ਬਿਮਾਰੀਆਂ ਨੂੰ ਠੀਕ ਕਰਨ ਵਿਚ ਸਹਾਈ ਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਜਗਤਾਰ ਸਿੰਘ ਸੇਖੋਂ ਦੁਆਰਾ ਇਲੈਕਟਰੋ ਹੋਮਿਓਪੈਥੀ ਐਂਡ ਹੋਲਸਟਿਕ ਹੈਲਥ ਸੈਂਟਰ ਗੋਨਿਆਣਾ ਮੰਡੀ ਦਾ ਉਦਘਾਟਨ ਕਰਨ ਸਮੇਂ ਕੀਤਾ। ਇਸ ਸਮੇ ਉਨ੍ਹਾਂ ਸੈਂਟਰ ਦਾ ਉਦਘਾਟਨ ਸਮੂਹ ਇਲੈਕਟਰੋ ਹੋਮਿਓਪੈਥੀ ਡਾਕਟਰ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਦੀ ਹਾਜ਼ਰੀ ਵਿਚ ਰਿਬਨ ਕੱਟ ਕੇ ਕੀਤਾ। ਇਸ ਸਮੇਂ ਈਡੀਐਮਏ ਪੰਜਾਬ, ਹਰਿਆਣਾ ਦੇ ਡਾਕਟਰਾਂ ਦੀਆਂ ਟੀਮਾਂ, ਗੋਨਿਆਣਾ ਮੰਡੀ ਦੇ ਲਾਇਨਜ਼ ਕਲੱਬ, ਗ੍ਰੀਨ ਸਿਟੀ ਕਲੱਬ ਅਤੇ ਹੋਰ ਸੰਸਥਾਵਾਂ ਦੇ ਅਹੁਦੇਦਾਰ ਪਤਵੰਤੇ ਸੱਜਣਾਂ, ਰਿਸ਼ਤੇਦਾਰਾਂ ਨੇ ਹਾਜ਼ਰੀ ਲਗਵਾਈ। ਇਸ ਪ੍ਰੋਗਰਾਮ ਵਿਚ ਡਾ. ਜਗਜੀਤ ਸਿੰਘ ਗਿੱਲ ਮੋਗਾ, ਡਾ. ਨਰੇਸ਼ ਭੰਡਾਰੀ, ਡਾ.ਐਸਕੇ ਕਟਾਰੀਆ ਬਠਿੰਡਾ, ਡਾ. ਜਗਮੋਹਨ ਸਿੰਘ ਧੂਰਕੋਟ, ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਪਰਮਿੰਦਰ ਸਿੰਘ ਪਾਠਕ ਰਾਏਕੋਟ, ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਡਾ.ਅਵਤਾਰ ਸਿੰਘ ਦੇਵਗਨ ਮੋਗਾ, ਡਾ. ਕਮਲਜੀਤ ਕੌਰ ਸੇਖੋਂ ਮੋਗਾ, ਡਾ. ਸੰਤੋਖ ਸਿੰਘ ਤਰਨ ਤਾਰਨ, ਡਾ. ਰਮੇਸ਼ ਸ਼ਰਮਾ ਬਠਿੰਡਾ, ਡਾ. ਰਾਜੇਸ਼ ਕੁਮਾਰ ਸਿਰਸਾ ਡਾ. ਕੰਵਰਜੀਤ ਕੌਰ ਮੁਹਾਲੀ, ਡਾ ਗੁਰਪ੍ਰੀਤ ਸਿੰਘ ਫਰੀਦਕੋਟ, ਡਾ. ਕੇਵਲ ਕ੍ਰਿਸ਼ਨ ਭੁੱਕਲ ਮੁਹਾਲੀ, ਡਾ. ਜੇਐਸ ਘਾਲੀ ਡਰੋਲੀ, ਡਾ. ਸੁਰੇਸ਼ ਸ਼ਰਮਾ ਦੌਲਤਪੁਰਾ, ਡਾ. ਪੂਨਮ ਜੁਨੇਜਾ ਫਰੀਦਕੋਟ, ਡਾ. ਦਵਿੰਦਰ ਸਿੰਘ ਨੌਸ਼ਹਿਰਾ ਪੰਨੂੰਆ, ਡਾ. ਰਾਮਜੀਤ ਸਿੰਘ ਬਰੀਵਾਲਾ, ਡਾ. ਸੰਜੀਵ ਜੁਨੇਜਾ ਫਰੀਦਕੋਟ, ਡਾ. ਪ੍ਰਵੀਨ ਤਰਨ ਤਾਰਨ, ਡਾ. ਜਸਵੀਰ ਕਟਾਰੀਆ ਬਠਿੰਡਾ, ਡਾ. ਨਰੇਸ਼ ਭੰਡਾਰੀ ਗੋਨਿਆਣਾ ਮੰਡੀ, ਡਾ. ਨਵਦੀਪ ਸਿੰਘ ਗੋਨਿਆਣਾ, ਨਿਰਮਲ ਸਿੰਘ ਪੱਟੀ, ਡਾ. ਮਨਦੀਪ ਸਿੰਘ ਕਾਲਿਆਂਵਾਲੀ, ਡਾ.ਜਗਪ੍ਰੀਤ ਖੋਖਰ ਕੋਟਸ਼ਮੀਰ, ਡਾ. ਜਸਵੀਰ ਸ਼ਰਮਾ ਭਗਤਾ, ਡਾ. ਰੋਬਿਨ ਅਰੋੜਾ ਬਠਿੰਡਾ, ਡਾ. ਗਗਨ ਅਰੋੜਾ ਕੋਟਕਪੂਰਾ, ਡਾ. ਲਵਪ੍ਰੀਤ ਸਿੰਘ ਬਾਜਾਖਾਨਾ, ਡਾ. ਗਗਨ ਭਲੂਰੀਆ ਧਰਮਕੋਟ, ਕਾਰਜ ਸਿੰਘ ਸਿੱਧੂ ਦੋਦਾ ਤੋਂ ਇਲਾਵਾ ਹੋਰ ਵੀ ਡਾਕਟਰ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।