ਖੇਤਾਂ ’ਚ ਪਈ ਪਰਾਲੀ ਨੂੰ ਲੱਗੀ ਅੱਗ
ਖੇਤਾਂ ’ਚ ਪਈ ਪਰਾਲੀ ਨੂੰ ਲੱਗੀ ਭਿਆਨਕ ਅੱਗ
Publish Date: Tue, 05 May 2026 05:23 PM (IST)
Updated Date: Wed, 06 May 2026 04:06 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਜੋਧਪੁਰ ਪਾਖਰ ਵਿਖੇ ਕੰਮ ਕਰਦੀ ਇਕ ਕੰਪਨੀ ਵੱਲੋਂ ਪਿੰਡ ਚਨਾਰਥਲ ਵਿਖੇ ਇਕੱਠੇ ਕੀਤੇ ਕੱਚੇ ਮਾਲ ਨੂੰ ਅੱਗ ਲੱਗ ਜਾਣ ਕਾਰਨ ਭਾਰੀ ਆਰਥਿਕ ਨੁਕਸਾਨ ਹੋਣ ਦਾ ਸਮਾਚਾਰ ਹੈ। ਕੰਪਨੀ ਮਾਲਕਾਂ ਦੇ ਅਨੁਸਾਰ ਰਾਤ ਸਮੇਂ ਪਿੰਡ ਚਨਾਰਥਲ ਦੇ ਇਕ ਕਿਸਾਨ ਨੇ ਉਨ੍ਹਾਂ ਨੂੰ ਫੋਨ ਕੀਤਾ ਕਿ ਖੇਤਾਂ ’ਚ ਪਏ ਝੋਨੇ ਦੀ ਪਰਾਲੀ ਨੂੰ ਅੱਗ ਲੱਗੀ ਹੋਈ ਹੈ, ਜਿਸ ’ਤੇ ਉਨ੍ਹਾਂ ਵੱਲੋਂ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ। ਇਸ ਉਪਰੰਤ ਅੱਗ ਨੂੰ ਬਝਾਉਣ ਲਈ ਮੌੜ, ਤਲਵੰਡੀ ਸਾਬੋ, ਰਾਮਪੁਰਾ ਤੇ ਬਠਿੰਡਾ ਤੋਂ ਪੁੱਜੀਆਂ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਭਾਵੇਂ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤਕ ਜਾਣਕਾਰੀ ਨਹੀ ਮਿਲੀ ਪ੍ਰੰਤੂ ਅੱਗ ਲੱਗਣ ਨਾਲ ਭਾਰੀ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਹੈ। ਫੈਕਟਰੀ ਮਾਲਕਾਂ ਨੇ ਪੰਜਾਬ ਸਰਕਾਰ ਤੋਂ ਆਰਥਿਕ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।