ਲੋੜਵੰਦ ਧੀਆਂ ਦੇ ਵਿਆਹ ’ਚ ਸਹਿਯੋਗ ਦੇਣ ਲਈ ਅੱਗੇ ਆਉਣ ਦੀ ਲੋੜ : ਅਸ਼ੋਕ ਗਰਗ
ਮਾਨਸਾ ਸ਼ਹਿਰ ਵਿੱਚ ਵੱਖ ਵੱਖ ਧਾਰਮਿਕ
Publish Date: Wed, 29 Apr 2026 05:42 PM (IST)
Updated Date: Thu, 30 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਮਾਨਸਾ ਵੱਲੋਂ ਧਾਰਮਿਕ ਸਮਾਗਮਾਂ ਦੇ ਨਾਲ ਨਾਲ ਪਿਛਲੇ 18 ਸਾਲਾਂ ਤੋਂ ਲਗਾਤਾਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ। ਇਸ ਵਾਰ ਦਾ 19ਵਾਂ ਵਿਸ਼ਾਲ ਕੰਨਿਆ ਦਾਨ ਮਹਾਂ ਯੱਗ ਗਊਸ਼ਾਲਾ ਭਵਨ ਵਿਖੇ ਇੱਕ ਵਿਸ਼ਾਲ ਸਮਾਗਮ ਦੇ ਰੂਪ ਵਿੱਚ ਕਰਵਾਇਆ ਗਿਆ, ਜਿਸ ਵਿੱਚ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ, ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਯੋਗਦਾਨ ਪਾਇਆ। ਸਮਾਗਮ ਸਮੇਂ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਅਗਰਵਾਲ ਸਭਾ ਮਾਨਸਾ ਦੇ ਅਹੁਦੇਦਾਰਾਂ ਨੇ ਵੀ ਪਹੁੰਚ ਕੇ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਮਹਾਨ ਕਾਰਜ ਕਰਨ ਵਾਲੀ ਸੰਸਥਾ ਦਾ ਸਹਿਯੋਗ ਕੀਤਾ। ਇਸ ਮੌਕੇ ਬੋਲਦਿਆਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਸੰਸਥਾ ਸਭ ਤੋਂ ਉੱਤਮ ਕੰਮ ਕਰ ਰਹੀ ਹੈ ਕਿਉਂਕਿ ਜਿੱਥੇ ਲੜਕੀ ਨੂੰ ਜਨਮ ਸਮੇਂ ਤੋਂ ਹੀ ਬੋਝ ਮੰਨਿਆ ਜਾਂਦਾ ਹੈ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਧੀਆਂ ਦੇ ਵਿਆਹ ਸਮੇਂ ਹੋਣ ਵਾਲੇ ਖਰਚਿਆਂ ਸਬੰਧੀ ਚਿੰਤਾ ਹੋਣ ਲੱਗਦੀ ਹੈ। ਸੰਸਥਾ ਵੱਲੋਂ ਪਿਛਲੇ 18 ਸਾਲਾਂ ਤੋਂ ਲਗਾਤਾਰ ਸਮਾਗਮ ਕਰਕੇ ਉਨ੍ਹਾਂ ਪਰਿਵਾਰਾਂ ਦੇ ਬੋਝ ਨੂੰ ਖ਼ਤਮ ਕਰਨ ਦਾ ਸ਼ਲਾਘਾਯੋਗ ਉਦਮ ਕੀਤਾ ਜਾ ਰਿਹਾ ਹੈ। ਉਨ੍ਹਾਂ ਸੰਸਥਾ ਦੇ ਪ੍ਰਧਾਨ ਸਮੇਤ ਸਮੂਹ ਮੈਂਬਰਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਸੰਸਥਾ ਵੱਲੋਂ ਅਗਰਵਾਲ ਸਭਾ ਦੀ ਨੁਮਾਇੰਦਗੀ ਕਰ ਰਹੇ ਅਹੁਦੇਦਾਰਾਂ ਨੂੰ ਵਿਸ਼ੇਸ਼ ਸਹਿਯੋਗ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਤੀਰਥ ਸਿੰਘ ਮਿੱਤਲ, ਮਾਸਟਰ ਰੂਲਦੂ ਰਾਮ ਬਾਂਸਲ, ਵਿਸ਼ਾਲ ਜੈਨ ਗੋਲਡੀ, ਸੰਜੀਵ ਕੁਮਾਰ ਸੰਜੂ, ਤਰਸੇਮ ਚੰਦ ਬਿੱਟੂ, ਸੁਖਵਿੰਦਰ ਜੱਸਲ, ਰਵੀ ਕੁਮਾਰ, ਰਮੇਸ਼ ਮੇਸ਼ੀ ਸਮੇਤ ਸੰਸਥਾਂ ਦੇ ਮੈਂਬਰ ਹਾਜ਼ਰ ਸਨ।