ਨਵੋਦਿਆ ਸਕੂਲ ਸੀਬੀਐੱਸਈ ਦਾ ਨਤੀਜਾ ਰਿਹਾ ਸ਼ਾਨਦਾਰ
ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ
Publish Date: Tue, 19 May 2026 05:49 PM (IST)
Updated Date: Wed, 20 May 2026 04:04 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੀਐੱਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਮਾਨਸਾ ਦਾ ਸੈਸ਼ਨ 2025-26 ਦਾ ਸੀਬੀਐੱਸਈ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਸੌ ਫ਼ੀਸਦੀ ਰਿਹਾ। ਬਾਰ੍ਹਵੀਂ ਦੀ ਪ੍ਰੀਖਿਆ ਦਾ ਨਤੀਜਾ 98.38 ਫ਼ੀਸਦੀ ਰਿਹਾ। ਦਸਵੀਂ ਦੇ 70 ਤੇ ਬਾਰ੍ਹਵੀਂ ਦੇ 62 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਦਸਵੀਂ ’ਚ ਕੋਮਲਪ੍ਰੀਤ ਕੌਰ ਨੇ 96.7, ਨਵਜੋਤ ਕੌਰ ਨੇ 96.4 ਅਤੇ ਰਮਨਦੀਪ ਕੌਰ ਨੇ 95.8 ਅੰਕ ਹਾਸਲ ਕਰਕੇ ਕ੍ਰਮ ਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਦੀ ਜਮਾਤ ਔਸਤ 82.3 ਫ਼ੀਸਦੀ ਰਹੀ। ਦਸਵੀਂ ਦੇ ਤਿੰਨ ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ’ਚ 100 ਵਿੱਚੋਂ 100 ਅੰਕ ਅਤੇ ਇਕ ਵਿਦਿਆਰਥੀ ਨੇ ਸਮਾਜਿਕ ਵਿਗਿਆਨ ਵਿਸ਼ੇ ’ਚ 100 ਵਿਚੋਂ 100 ਅੰਕ ਹਾਸਲ ਕੀਤੇ। ਬਾਰ੍ਹਵੀਂ ਆੇਰਟਸ ’ਚ ਅਨਮੋਲ ਵਰਮਾ ਅਤੇ ਨਵਨੀਤ ਕੌਰ ਨੇ 93.8 ਫ਼ੀਸਦੀ ਅੰਕਾਂ ਨਾਲ ਪਹਿਲਾ, ਮਨਪ੍ਰੀਤ ਕੌਰ ਨੇ 93 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਗੁਰਜੋਤ ਕੌਰ ਨੇ 91 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਬਾਰ੍ਹਵੀਂ ਸਾਇੰਸ ਜਮਾਤ ’ਚ ਰਮਨਦੀਪ ਸਿੰਘ ਨੇ 92.4 ਅੰਕਾਂ ਨਾਲ ਪਹਿਲਾ, ਅਮਨਪ੍ਰੀਤ ਕੌਰ ਨੇ 91.6 ਅੰਕਾਂ ਨਾਲ ਦੂਜਾ ਤੇ ਅਰਮਾਨਦੀਪ ਕੌਰ ਨੇ 91.3 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਬਾਰ੍ਹਵੀਂ ਦੀ ਔਸਤ 80.1 ਫ਼ੀਸਦੀ ਰਹੀ। ਪ੍ਰਿੰਸੀਪਲ ਕੁਸੁਮ ਗੁਪਤਾ ਨੇ ਸਾਰੇ ਹੀ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਹ ਜਾਣਕਾਰੀ ਵਿਦਿਆਲਿਆ ਦੇ ਉਪ-ਪ੍ਰਿੰਸੀਪਲ ਸਚਿਨ ਦਹੀਆ ਜੀ ਨੇ ਸਾਂਝੀ ਕੀਤੀ।