ਡੀਏਵੀ ਸਕੂਲ ’ਚ ਰਾਸ਼ਟਰੀ ਤਕਨੀਕੀ ਦਿਵਸ ਮਨਾਇਆ
ਡੀਏਵੀ ਪਬਲਿਕ ਸਕੂਲ ਮਾਨਸਾ ਵਿੱਚ ਰਾਸ਼ਟਰੀ
Publish Date: Tue, 12 May 2026 07:21 PM (IST)
Updated Date: Wed, 13 May 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਡੀਏਵੀ ਪਬਲਿਕ ਸਕੂਲ ਮਾਨਸਾ ਵਿੱਚ ਰਾਸ਼ਟਰੀ ਤਕਨਾਲੋਜੀ ਦਿਵਸ ਬੜੇ ਉਤਸ਼ਾਹ ਅਤੇ ਵਿਗਿਆਨਕ ਸੋਚ ਨਾਲ ਮਨਾਇਆ। ਇਸ ਸਾਲ ਦਾ ਵਿਸ਼ਾ “ਰਸਾਇਣ ਤੋਂ ਤਕਨਾਲੋਜੀ : ਪ੍ਰਯੋਗਸ਼ਾਲਾ ਤੋਂ ਜੀਵਨ ਤੱਕ” ਰਿਹਾ। ਇਸ ਮੌਕੇ ਵਿਦਿਆਰਥੀਆਂ ਵਿੱਚ ਵਿਗਿਆਨ, ਤਕਨਾਲੋਜੀ ਅਤੇ ਨਵੀਆਂ ਖੋਜਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਕੂਲ ਦੇ ਸਾਇੰਸ ਵਿਭਾਗ ਵੱਲੋਂ ਕਲਾਸ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਕਲੇ ਮਾਡਲਿੰਗ, ਕੁਇਜ਼ ਮੁਕਾਬਲਾ, ਪੋਸਟਰ ਮੇਕਿੰਗ, “ਸਮੇਂ ਦੇ ਮਹਾਨ ਵਿਗਿਆਨੀ” ਸਰਗਰਮੀ, ਪ੍ਰੋਜੈਕਟ ਵਰਕ, ਰੋਲ ਪਲੇ, ਸਾਇੰਸ ਫ਼ਨ ਅਤੇ ਮੈਜ਼ਿਕ ਪ੍ਰਯੋਗ, ਮਾਡਲ ਮੇਕਿੰਗ, ਟੈਕ ਟਾਕ, ਤੰਬੋਲਾ ਗੇਮ, ਟੈਕ ਅੰਤਾਕਸ਼ਰੀ ਅਤੇ ਵੱਖ-ਵੱਖ ਵਿਗਿਆਨਕ ਪ੍ਰਯੋਗਾਂ ਦੇ ਪ੍ਰਦਰਸ਼ਨ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਇਨ੍ਹਾਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਵੇਰ ਦੀ ਸਭਾ ਦੌਰਾਨ ਸਾਇੰਸ ਅਧਿਆਪਕਾ ਰੇਣੂ ਬਾਲਾ ਨੇ 1998 ਦੇ ਪੋਖਰਣ ਪਰਮਾਣੂ ਪਰੀਖਣਾਂ ਅਤੇ ਰੋਜ਼ਾਨਾ ਜੀਵਨ ਵਿਚ ਵਿਗਿਆਨ ਅਤੇ ਤਕਨਾਲੋਜੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨ ਤੇ ਨਵੀਆਂ ਖੋਜਾਂ ਵੱਲ ਅੱਗੇ ਵਧਣ ਲਈ ਪ੍ਰੇਰਿਆ। “ਸਮੇਂ ਦੇ ਮਹਾਨ ਵਿਗਿਆਨੀ” ਗਤੀਵਿਧੀ ਵਿਦਿਆਰਥੀਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਰਹੀ, ਜਿਸ ’ਚ ਬੱਚਿਆਂ ਨੇ ਮਹਾਨ ਵਿਗਿਆਨੀਆਂ ਦੀ ਵੇਸ਼-ਭੂਸ਼ਾ ਧਾਰਣ ਕਰਕੇ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਤੇ ਆਧੁਨਿਕ ਤਕਨੀਕ ਨਾਲ ਸਬੰਧਿਤ ਆਪਣੇ ਵਿਚਾਰ ਵੀ ਸਾਂਝੇ ਕੀਤੇ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ’ਚ ਅੱਗੇ ਵੱਧ ਕੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਤੇ ਸਾਰੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।