ਸਿੱਖਿਆ ਨੀਤੀ 2020 ’ਤੇ ਕਰਵਾਇਆ ਕੌਮੀ ਪੱਧਰ ਦਾ ਸੈਮੀਨਾਰ
ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ
Publish Date: Sat, 18 Apr 2026 06:17 PM (IST)
Updated Date: Sun, 19 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੀ ਰਹਿਨੁਮਾਈ ’ਚ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਦੇਖ ਰੇਖ ਹੇਠ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਡਾ. ਅੰਬੇਡਕਰ ਦੇ ਦਰਸ਼ਨ ਸ਼ਾਸਤਰ ਦੇ ਸੰਦਰਭ ਸਿੱਖਿਆ ਨੀਤੀ 2020 ‘ਤੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ। ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਅੰਗਰੇਜ਼ ਸਿੰਘ ਵਿਰਕ ਨੇ ਸੈਮੀਨਾਰ ’ਚ ਪਹੁੰਚੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਸੈਮੀਨਾਰ ਦੇ ਮੁੱਖ ਬੁਲਾਰੇ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਸਨ। ਉਨ੍ਹਾਂ ਨੇ ਡਾ. ਅੰਬੇਡਕਰ ਦੇ ਸਿੱਖਿਆ ਦਰਸ਼ਨ ਅਤੇ ਉਨ੍ਹਾਂ ਦੀ ਸਮਾਜ ਦੇ ਉਥਾਨ ਲਈ ਵਿਚਾਰ ਪੇਸ਼ ਕੀਤੇ। ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਨੇ ਭਾਰਤ ਦੇ ਸਮਾਜਿਕ, ਆਰਥਿਕ ਤੇ ਵਿੱਦਿਅਕ ਵਿਕਾਸ ਲਈ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ। ਇਸ ਸਮੇਂ ਸੰਸਥਾ ਮੁਖੀ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਡਾ. ਅੰਬੇਡਕਰ ਦੀ ਦੂਰ ਦ੍ਰਿਸ਼ਟੀ ਨੇ ਭਾਰਤ ਨੂੰ ਸਹੀ ਅਰਥਾਂ ’ਚ ਇਕ ਸਿੱਖਿਅਤ, ਲੋਕਤੰਤਰਿਕ ਤੇ ਸਮਾਨਤਾ ਵਾਲਾ ਦੇਸ਼ ਬਣਾਇਆ ਹੈ। ਉਨ੍ਹਾਂ ਡਾ. ਅੰਬੇਡਕਰ ਦੀ ਸਵੈ ਜੀਵਨੀ ਪੜ੍ਹਨ ਲਈ ਵੀ ਪ੍ਰੇਰਿਆ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਉੱਪਰ ਡਾ. ਅੰਬੇਡਕਰ ਨਾਲ ਸੰਬੰਧਿਤ ਜਾਣਕਾਰੀ ਅਤੇ ਪਾਠ ਪੁਸਤਕਾਂ ਵਿਚਲੇ ਹਵਾਲਿਆਂ ‘ਤੇ ਕਰਵਾਏ ਗਏ ਸਰਵੇ ਦੀ ਖੋਜ ਰਿਪੋਰਟ ਪੇਸ਼ ਕੀਤੀ। ਸੈਮੀਨਾਰ ’ਚ ਆਫਲਾਈਨ ਤੇ ਆਨਲਾਈਨ ਮੋਡ ’ਚ ਕੁੱਲ 33 ਪੇਪਰ ਪੇਸ਼ ਕੀਤੇ ਗਏ। ਰਾਸ਼ਟਰੀ ਪੱਧਰ ਦੇ ਸੈਮੀਨਾਰ ਵਿੱਚ ਸੂਬੇ ਦੀਆਂ ਵੱਖ-ਵੱਖ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਦੀ ਫੈਕਲਟੀ, ਜ਼ਿਲ੍ਹੇ ਦੇ ਸਕੂਲਾਂ ਦੇ ਹੈੱਡਮਾਸਟਰ, ਪ੍ਰਿੰਸੀਪਲ, ਡੀ.ਆਰ.ਸੀ. (ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ) ਅਤੇ ਅਧਿਆਪਕ ਸ਼ਾਮਿਲ ਹੋਏ। ਇਸ ਮੌਕੇ ਡਾਇਟ ਅਹਿਮਦਪੁਰ ਦੇ ਸਟਾਫ ਵਿੱਚੋਂ ਲੈਕਚਰਾਰ ਸਰੋਜ ਰਾਣੀ, ਲੈਕਚਰਾਰ ਨਵਦੀਪ ਕੌਰ, ਬਲਵਿੰਦਰ ਸਿੰਘ ਬਾਘਾ, ਪਰਸ਼ੋਤਮ ਸਿੰਘ, ਸਤਨਾਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਜਸਪਾਲ ਕੌਰ ਹਰਵਿੰਦਰ ਕੌਰ ਮਗਿੰਦਰਜੀਤ ਸਿੰਘ ਤੇ ਅਮਨਦੀਪ ਸਿੰਘ ਹਾਜ਼ਰ ਸਨ ।