26 ਮਈ ਨੂੰ ਹੋਣਗੀਆਂ ਨਗਰ ਕੌਂਸਲ ਚੋਣਾਂ
ਪੰਜਾਬ ’ਚ ਨਗਰ ਨਿਗਮ
Publish Date: Mon, 11 May 2026 07:54 PM (IST)
Updated Date: Tue, 12 May 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪੰਜਾਬ ’ਚ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਚੋਣ ਕਮਿਸ਼ਨ ਵੱਲੋਂ 13 ਤੋਂ ਨਾਮਜ਼ਦਗੀ ਕਾਗਜ਼ 16 ਤੱਕ ਭਰਨ, 26 ਮਈ ਨੂੰ ਵੋਟਾਂ ਪੈਣ ਤੇ 29 ਮਈ ਨੂੰ ਵੋਟਾਂ ਦੀ ਗਿਣਤੀ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਦੇ ਬਾਅਦ ਹੀ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ’ਚ ਉਮੀਦਵਾਰੀ ਦੇ ਚਾਹਵਾਨਾਂ ਵੱਲੋਂ ਸੋਸ਼ਲ ਮੀਡੀਆ ਅਤੇ ਲੋਕਾਂ ਨਾਲ ਤਾਲਮੇਲ ਦੀਆਂ ਗਤੀਵਿਧੀਆਂ ਵਧਾ ਦਿੱਤੀਆਂ ਗਈਆਂ ਹਨ। ਹਾਲਾਂਕਿ ਅੱਜ ਸਵੇਰ ਤੋਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਨ੍ਹਾਂ ਚੋਣਾਂ ਦੀ ਤਾਰੀਖ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਸ਼ਾਮ ਨੂੰ ਇਹ ਤਾਰੀਖਾਂ ਦਾ ਐਲਾਨ ਹੋਣ ਬਾਅਦ ਹੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਇੱਕ , ਦੂਜੇ ਨੂੰ ਚਾਹਵਾਨ ਉਮੀਦਵਾਰ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਫ਼ੋਨ ਘੁਮਾਉਣੇ ਸ਼ੁਰੂ ਕੀਤੇ। ਇੱਥੇ ਜ਼ਿਕਰਯੋਗ ਹੈ ਕਿ ਮਾਨਸਾ ’ਚ 27 ਵਾਰਡ ਹਨ ਅਤੇ ਇੰਨ੍ਹਾਂ ਵਾਰਡਾਂ ‘ਤੇ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।