ਨਗਰ ਕੌਂਸਲ ਚੋਣਾਂ ਦਾ ਭਖਿਆ ਮਾਹੌਲ
ਨਗਰ ਕੌਂਸਲ ਚੋਣਾਂ ਦਾ ਨਗਰ ਕੌਂਸਲ ਚੋਣਾਂ ਦਾ
Publish Date: Tue, 19 May 2026 08:19 PM (IST)
Updated Date: Wed, 20 May 2026 04:13 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਚੋਣਾਂ ਦਾ ਮਾਹੌਲ ਭਖਦਾ ਜਾ ਰਿਹਾ ਹੈ। ਇੱਕ ਪਾਸੇ ਨਗਰ ਕੌਂਸਲ ਚੋਣਾਂ ਦਾ ਮਾਹੌਲ ਜਿੱਥੇ ਬਣ ਗਿਆ ਹੈ, ਉਥੇ ਹੀ ਦੂਜੇ ਸੜਕਾਂ ’ਤੇ ਪਏ ਕੂੜੇ ਦੇ ਢੇਰਾਂ ਨੇ ਆਮ ਲੋਕਾਂ ਦੇ ਨੱਕ ’ਚ ਦਮ ਕਰ ਦਿੱਤਾ ਹੈ। ਹਾਲਾਂਕਿ ਵਿਧਾਇਕ ਡਾ. ਵਿਜੇ ਸਿੰਗਲਾ ਵੱਲੋਂ ਵੀ ਸਫ਼ਾਈ ਸੇਵਕਾਂ ਨੂੰ ਹੜਤਾਲ ਵਾਪਸ ਲਏ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਸਿਆਸੀ ਨੇਤਾਵਾਂ ਨੂੰ ਵੀ ਆਮ ਲੋਕ ਲਗਾਤਾਰ ਕੋਸਦੇ ਨਜ਼ਰ ਆ ਰਹੇ ਹਨ ਕਿਉਂਕਿ ਸਫ਼ਾਈ ਸੇਵਕਾਂ ਦੇ ਮਸਲੇ ਹੱਲ ਹੋ ਜਾਣ ਤਾਂ ਹੜਤਾਲ ਖ਼ਤਮ ਹੋ ਜਾਵੇ। ਸਿਆਸੀ ਆਗੂਆਂ ਵੱਲੋਂ ਵੀ ਸਫ਼ਾਈ ਸੇਵਕਾਂ ਨੂੰ ਵੀ ਸਰਕਾਰ ਨਾਲ ਚੱਲ ਰਹੀ ਗੱਲਬਾਤ ਬਾਅਦ ਉਨ੍ਹਾਂ ਦੀਆਂ ਮੰਗਾਂ ਮੰਨ ਲਏ ਜਾਣ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਫ਼ਾਈ ਸੇਵਕਾਂ ਦੀ ਕਈ ਦਿਨਾਂ ਦੀ ਚੱਲ ਰਹੀ ਹੜਤਾਲ ਦੇ ਕਾਰਨ ਹਰ ਵਿਅਕਤੀ ਮੁਸ਼ਕਲ ’ਚ ਆ ਗਿਆ ਹੈ ਅਤੇ ਕੂੜਾ ਸੜਕਾਂ ‘ਤੇ ਖਿਲਰਦਾ ਜਾ ਰਿਹਾ ਹੈ। ਉਧਰ, ਨਗਰ ਕੌਂਸਲ ਚੋਣਾਂ ਕਾਰਨ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਵੀ ਇਨ੍ਹਾਂ ਕੂੜੇ ਦੇ ਢੇਰਾਂ ਕੋਲੋਂ ਲੰਘਣਾ ਪੈ ਰਿਹਾ ਹੈ। ਅੱਜ ‘ਆਪ’ ਦੇ ਸੁਨੀਲ ਕੁਮਾਰ ਨੀਨੂ ਵਾਰਡ-14 ਦੇ ਉਦਘਾਟਨ ਸਮੇਂ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕੁੱਝ ਸਫ਼ਾਈ ਸੇਵਕਾਂ ਨੂੰ ਕਿਹਾ ਕਿ ਯੂਨੀਅਨ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਮਸਲੇ ਉਨ੍ਹਾਂ ਦੇ ਹੱਲ ਹੋ ਜਾਣ। ਇਸ ਲਈ ਆਮ ਲੋਕਾਂ ਨੂੰ ਇਸ ਸ਼ਹਿਰ ’ਚ ਸੜਕਾਂ ’ਤੇ ਪਏ ਕੂੜੇ ਤੋਂ ਨਿਜਾਤ ਦਿਵਾਉਣ ਲਈ ਹੜਤਾਲ ਖੋਲ੍ਹਣ ਦੀ ਅਪੀਲ ਕੀਤੀ।